ਸੀਆਰਪੀਐਫ਼ ਵਿਚ ਕੋਵਿਡ-19 ਨਾਲ ਇਕ ਹੋਰ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਸੱਭ ਤੋਂ ਵੱਡੇ ਅਰਧਸੈਨਿਕ ਬਲ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ ਵਿਚ ਕੋਵਿਡ-19 ਨਾਲ ਇਕ ਹੋਰ ਮੌਤ ਹੋਈ ਹੈ

Corona Virus

ਨਵੀਂ ਦਿੱਲੀ, 8 ਜੂਨ : ਦੇਸ਼ ਦੇ ਸੱਭ ਤੋਂ ਵੱਡੇ ਅਰਧਸੈਨਿਕ ਬਲ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ ਵਿਚ ਕੋਵਿਡ-19 ਨਾਲ ਇਕ ਹੋਰ ਮੌਤ ਹੋਈ ਹੈ ਜਿਸ ਨਾਲ ਕੋਰੋਨਾ ਵਾਇਰਸ ਲਾਗ ਕਾਰਨ ਜਾਨ ਗਵਾਉਣ ਵਾਲੇ ਸੀਆਰਪੀਐਫ਼ ਮੁਲਾਜ਼ਮਾਂ ਦੀ ਕੁਲ ਗਿਣਤੀ ਚਾਰ ਹੋ ਗਈ ਹੈ। ਕਸ਼ਮੀਰ ਵਿਚ ਤੈਨਾਤ ਫ਼ੋਰਸ ਦੇ ਜਵਾਨ ਨੇ ਇਸ ਮਾਰੂ ਬੀਮਾਰੀ ਕਾਰਨ ਦਮ ਤੋੜ ਦਿਤਾ।

ਅਧਿਕਾਰੀਆਂ ਨੇ ਦਸਿਆ ਕਿ ਅਨੰਤਨਾਗ ਵਿਚ 90ਵੀਂ ਬਟਾਲੀਅਨ ਵਿਚ ਨਰਸਿੰਗ ਸਹਾਇਕ ਵਜੋਂ ਕਾਰਜਸ਼ੀਲ ਜਵਾਨ ਦੀ ਐਤਵਾਰ ਰਾਤ ਸ੍ਰੀਨਗਰ ਦੇ ਸ਼ੇਰ ਏ ਕਸ਼ਮੀਰ ਹਸਪਤਾਲ ਵਿਚ ਮੌਤ ਹੋ ਗਈ। ਉਸ ਨੂੰ ਪੰਜ ਜੂਨ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗੀ ਸੀ। ਸਾਹ ਲੈਣ ਵਿਚ ਤਕਲੀਫ਼ ਕਾਰਨ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ। ਉਹ ਯੂਪੀ ਦੇ ਮੁਰਾਦਾਬਾਦ ਦਾ ਰਹਿਣ ਵਾਲਾ ਸੀ ਅਤੇ 1996 ਵਿਚ ਸੀਆਰਪੀਐਫ਼ ਵਿਚ ਸ਼ਾਮਲ ਹੋਇਆ ਸੀ। ਸੀਏਪੀਐਫ਼ ਜਿਸ ਵਿਚ ਸਾਰੇ ਬਲ ਆਉਂਦੇ ਹਨ, ਵਿਚ ਕੋਰੋਨਾ ਵਾਇਰਸ ਦੇ 1550 ਤੋਂ ਵੱਧ ਮਾਮਲੇ ਹਨ ਜਿਨ੍ਹਾਂ ਵਿਚੋਂ 1100 ਤੋਂ ਵੱਧ ਜਵਾਨ ਠੀਕ ਹੋ ਚੁਕੇ ਹਨ। (ਏਜੰਸੀ)