ਸਰਵਾਈਕਲ ਕੈਂਸਰ ਵਿਰੋਧੀ ਟੀਕਾ ਬਣਾਏਗੀ ਸੀਰਮ ਇੰਸਟੀਚਿਊਟ, ਡੀਸੀਜੀਆਈ ਤੋਂ ਮੰਗੀ ਮਨਜ਼ੂਰੀ
ਹਰ ਸਾਲ ਲੱਖਾਂ ਔਰਤਾਂ ਸਰਵਾਈਕਲ ਕੈਂਸਰ ਦੇ ਨਾਲ-ਨਾਲ ਕੁਝ ਹੋਰ ਕੈਂਸਰਾਂ ਤੋਂ ਪੀੜਤ ਹੁੰਦੀਆਂ ਹਨ
ਨਵੀਂ ਦਿੱਲੀ: ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਸਰਵਾਈਕਲ ਕੈਂਸਰ ਵਿਰੋਧੀ ਵੈਕਸੀਨ ਬਣਾਉਣ ਲਈ ਦੇਸ਼ ਦੇ ਦਵਾ ਰੈਗੂਲੇਟਰ ਤੋਂ ਮਨਜ਼ੂਰੀ ਮੰਗੀ ਹੈ। ਭਾਰਤ ਦੀ ਪਹਿਲੀ ਚਤੁਰਭੁਜ ਹਿਊਮਨ ਪੈਪਿਲੋਮਾਵਾਇਰਸ ਵੈਕਸੀਨ ਪੂਰੀ ਤਰ੍ਹਾਂ ਸਵਦੇਸ਼ੀ ਤੌਰ 'ਤੇ ਵਿਕਸਤ ਕੀਤੀ ਗਈ ਹੈ। ਕੰਪਨੀ ਨੇ ਇਸ ਦਾ ਨਾਂ 'Servac' ਰੱਖਿਆ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪੁਣੇ ਸਥਿਤ ਐਸਆਈਆਈ ਨੇ ਬਾਇਓਟੈਕਨਾਲੋਜੀ ਵਿਭਾਗ (ਡੀਓਬੀ) ਦੀ ਸਹਾਇਤਾ ਨਾਲ, ਇਸ ਟੀਕੇ ਦੇ ਪੜਾਅ II ਅਤੇ 3 ਦੇ ਕਲੀਨਿਕਲ ਟਰਾਇਲਾਂ ਨੂੰ ਪੂਰਾ ਕਰਨ ਤੋਂ ਬਾਅਦ, ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਤੋਂ ਉਤਪਾਦਨ ਲਈ ਮਨਜ਼ੂਰੀ ਪ੍ਰਾਪਤ ਕੀਤੀ ਹੈ। ਵੈਕਸੀਨ ਦੀ ਬਜ਼ਾਰ ਵਿੱਚ ਵਿਕਰੀ ਲਈ ਇਜਾਜ਼ਤ ਮੰਗੀ ਗਈ ਹੈ।
ਐਸਆਈਆਈ ਵਿਚ ਸਰਕਾਰੀ ਅਤੇ ਰੈਗੂਲੇਟਰੀ ਮਾਮਲੇ ਵਿਚ ਨਿਰਦੇਸ਼ਕ ਪ੍ਰਕਾਸ਼ ਕੁਮਾਰ ਸਿੰਘ ਨੇ ਡੀਸੀਜੀਆਈ ਨੂੰ ਸੌਂਪੀ ਗਈ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਸਰਵਵੈਕ ਵੈਕਸੀਨ ਨੇ ਮਜ਼ਬੂਤ ਐਂਟੀਬਾਡੀ ਪ੍ਰਤੀਕ੍ਰਿਆ ਦਾ ਪ੍ਰਦਰਸ਼ਨ ਕੀਤਾ ਹੈ ਜੋ ਹਰ ਕਿਸਮ ਦੇ ਟੀਚੇ ਵਾਲੇ ਐਚਪੀਵੀ ਲਈ ਲਗਭਗ ਇੱਕ ਹਜ਼ਾਰ ਗੁਣਾ ਵੱਧ ਹੈ ਅਤੇ ਖੁਰਾਕ ਅਤੇ ਉਮਰ ਸਮੂਹਾਂ 'ਤੇ ਨਿਰਭਰ ਕਰਦਾ ਹੈ।
ਅਰਜ਼ੀ ਵਿੱਚ ਸਿੰਘ ਨੇ ਦੱਸਿਆ ਕਿ ਹਰ ਸਾਲ ਲੱਖਾਂ ਔਰਤਾਂ ਸਰਵਾਈਕਲ ਕੈਂਸਰ ਦੇ ਨਾਲ-ਨਾਲ ਕੁਝ ਹੋਰ ਕੈਂਸਰਾਂ ਤੋਂ ਪੀੜਤ ਹੁੰਦੀਆਂ ਹਨ ਅਤੇ ਮੌਤ ਦਾ ਅਨੁਪਾਤ ਵੀ ਬਹੁਤ ਜ਼ਿਆਦਾ ਹੈ। ਮੰਨਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਕੰਪਨੀ ਨੇ ਡਾਕਟਰ ਐਨਕੇ ਅਰੋੜਾ ਦੀ ਅਗਵਾਈ ਵਾਲੇ ਐਚਪੀਵੀ ਦੇ ਕਾਰਜ ਸਮੂਹ ਦੇ ਸਾਹਮਣੇ ਪੇਸ਼ਕਾਰੀ ਵੀ ਦਿੱਤੀ ਹੈ। ਸਰਵਾਈਕਲ ਕੈਂਸਰ 15 ਤੋਂ 44 ਸਾਲ ਦੀ ਉਮਰ ਦੀਆਂ ਔਰਤਾਂ ਵਿੱਚ ਸਭ ਤੋਂ ਆਮ ਹੁੰਦਾ ਹੈ।