Manipur News : ਮਣੀਪੁਰ 'ਚ ਹਿੰਸਾ ’ਚ 70 ਘਰ, ਸਰਕਾਰੀ ਦਫ਼ਤਰ, 2 ਪੁਲਿਸ ਚੌਕੀਆਂ ਨੂੰ ਸਾੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Manipur News : 200 ਬਦਮਾਸ਼ ਮਣੀਪੁਰ 'ਚ ਘੁਸਪੈਠ ਦੀ ਬਣਾ ਰਹੇ ਯੋਜਨਾ, ਘਟਨਾ ਤੋਂ ਐਸਪੀ ਦਾ ਕੀਤਾ ਤਬਾਦਲਾ

ਮਣੀਪੁਰ ਹਿੰਸਾ

Manipur News : ਮਣੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਸ਼ਨੀਵਾਰ 8 ਜੂਨ ਨੂੰ ਹਥਿਆਰਬੰਦ ਬਦਮਾਸ਼ਾਂ ਦੀ ਭੀੜ ਨੇ ਦੋ ਪੁਲਿਸ ਚੌਕੀਆਂ, ਇੱਕ ਜੰਗਲਾਤ ਦਫ਼ਤਰ ਅਤੇ 70 ਘਰਾਂ ਨੂੰ ਅੱਗ ਲਗਾ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ 3-4 ਕਿਸ਼ਤੀਆਂ 'ਚ ਬਰਾਕ ਨਦੀ ਰਾਹੀਂ ਦਾਖ਼ਲ ਹੋਏ ਸਨ। ਇਸ ਤੋਂ ਪਹਿਲਾਂ 6 ਜੂਨ ਵੀਰਵਾਰ ਨੂੰ ਕੁਝ ਮੈਤਾਈ ਪਿੰਡਾਂ ਅਤੇ ਪੁਲਿਸ ਚੌਕੀਆਂ 'ਤੇ ਹਮਲਾ ਕੀਤਾ ਗਿਆ ਸੀ।
ਸੂਤਰਾਂ ਮੁਤਾਬਕ ਚੀਨ-ਕੁਕੀ ਅੱਤਵਾਦੀਆਂ ਨੂੰ ਖ਼ਤਮ ਕਰਨ ਦੇ ਬੰਗਲਾਦੇਸ਼ ਸਰਕਾਰ ਦੇ ਨਿਰਦੇਸ਼ ਤੋਂ ਬਾਅਦ 200 ਤੋਂ ਜ਼ਿਆਦਾ ਅੱਤਵਾਦੀ ਬੰਗਲਾਦੇਸ਼ 'ਚ ਭਾਰਤੀ ਸਰਹੱਦ ਵੱਲ ਭੱਜ ਗਏ ਹਨ। ਉਹ ਮਿਜ਼ੋਰਮ ਦੇ ਰਸਤੇ ਮਣੀਪੁਰ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।
ਇੱਥੇ ਪੁਲਿਸ ਚੌਕੀ ਜੀਰੀ ਮੁੱਖ ਅਤੇ ਛੋਟਾ ਬੇਕਰਾ ਅਤੇ ਗੋਆਖਾਲ ਵਨ ਬੀਟ ਦਫ਼ਤਰ ਵਿਖੇ ਅੱਗਜ਼ਨੀ ਦੀ ਘਟਨਾ ਵਾਪਰੀ। ਇਸ ਘਟਨਾ ਦੇ ਕੁਝ ਘੰਟਿਆਂ ਬਾਅਦ ਹੀ ਐਸਪੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੁਕਮਾਂ ਅਨੁਸਾਰ ਜਿਰੀਬਾਮ ਦੇ ਐਸਪੀ ਏ ਘਨਸ਼ਿਆਮ ਸ਼ਰਮਾ ਦਾ ਤਬਾਦਲਾ ਮਣੀਪੁਰ ਪੁਲਿਸ ਟਰੇਨਿੰਗ ਕਾਲਜ ਦੇ ਵਧੀਕ ਡਾਇਰੈਕਟਰ ਦੇ ਅਹੁਦੇ 'ਤੇ ਕੀਤਾ ਗਿਆ ਹੈ।
ਦੂਜੇ ਪਾਸੇ ਅੰਦਰੂਨੀ ਮਣੀਪੁਰ ਲੋਕ ਸਭਾ ਸੀਟ ਤੋਂ ਨਵੇਂ ਚੁਣੇ ਗਏ ਕਾਂਗਰਸ ਸੰਸਦ ਅੰਗੋਮਚਾ ਬਿਮੋਲ ਅਕੋਇਜਾਮ ਨੇ ਰਾਜ ਸਰਕਾਰ ਨੂੰ ਜਿਰੀਬਾਮ ਦੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨ ਦੀ ਅਪੀਲ ਕੀਤੀ।
ਮਣੀਪੁਰ ’ਚ ਮਈ 2023 ਤੋਂ ਜਾਤੀ ਹਿੰਸਾ ਜਾਰੀ ਹੈ। ਇੱਥੇ ਪਹਾੜੀ ਖੇਤਰਾਂ ’ਚ ਰਹਿਣ ਵਾਲੇ ਮੈਤਾਈ ਅਤੇ ਕੂਕੀ ਦਰਮਿਆਨ ਨਸਲੀ ਸੰਘਰਸ਼ ’ਚ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਜਿਰੀਬਾਮ, ਮੈਤਾਈ, ਮੁਸਲਮਾਨ, ਨਾਗਾ, ਕੂਕੀ ਅਤੇ ਗੈਰ-ਮਣੀਪੁਰੀ ਸਮੇਤ ਵਿਭਿੰਨ ਨਸਲੀ ਰਚਨਾ ਦੇ ਨਾਲ, ਹੁਣ ਤੱਕ ਜਾਤੀ ਟਕਰਾਅ ਤੋਂ ਅਛੂਤਾ ਰਿਹਾ ਸੀ।
ਇੱਥੇ ਵੀਰਵਾਰ 6 ਜੂਨ ਦੀ ਸ਼ਾਮ ਨੂੰ ਸ਼ੱਕੀ ਹਥਿਆਰਬੰਦ ਬਦਮਾਸ਼ਾਂ ਨੇ 59 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ ਸੀ। ਸੋਇਬਮ ਸਰਤਕੁਮਾਰ ਸਿੰਘ ਨਾਂ ਦਾ ਇਹ ਵਿਅਕਤੀ 6 ਜੂਨ ਨੂੰ ਆਪਣੇ ਖੇਤ ਗਿਆ ਸੀ, ਜਿਸ ਤੋਂ ਬਾਅਦ ਉਹ ਲਾਪਤਾ ਹੋ ਗਿਆ। ਬਾਅਦ 'ਚ ਉਸ ਦੀ ਲਾਸ਼ ਮਿਲੀ, ਜਿਸ 'ਤੇ ਕਿਸੇ ਤਿੱਖੀ ਚੀਜ਼ ਕਾਰਨ ਜ਼ਖ਼ਮ ਦੇ ਨਿਸ਼ਾਨ ਸਨ। ਸਰਤਕੁਮਾਰ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਸਥਾਨਕ ਲੋਕਾਂ ਨੇ ਕੁਝ ਥਾਵਾਂ 'ਤੇ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਉਥੇ ਕਰਫਿਊ ਲਗਾ ਦਿੱਤਾ ਗਿਆ।
ਹਿੰਸਾ ਕਾਰਨ 200 ਤੋਂ ਵੱਧ ਮੈਤਾਈ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਬਹੁਤ ਸਾਰੇ ਪਿੰਡ ਵਾਸੀ ਹੁਣ ਜੀਰੀ ਸਪੋਰਟਸ ਕੰਪਲੈਕਸ ’ਚ ਰਹਿ ਰਹੇ ਹਨ। ਰਿਪੋਰਟ ਮੁਤਾਬਕ ਪਿੰਡ ਜੀਰੀ ਸਪੋਰਟਸ ਕੰਪਲੈਕਸ 'ਚ ਰਹਿਣ ਵਾਲੇ ਲੋਕਾਂ ਦੇ ਘਰਾਂ ਨੂੰ ਅੱਤਵਾਦੀਆਂ ਨੇ ਸਾੜ ਦਿੱਤਾ ਸੀ। ਮੈਤਾਈ ਬਜ਼ੁਰਗ ਦੀ ਹੱਤਿਆ ਅਤੇ ਲੋਕਾਂ ਦੇ ਘਰਾਂ ਨੂੰ ਅੱਗ ਲਾਉਣ ਪਿੱਛੇ ਕੂਕੀ ਅੱਤਵਾਦੀਆਂ ਦਾ ਨਾਂ ਸਾਹਮਣੇ ਆ ਰਿਹਾ ਹੈ।
ਮਣੀਪੁਰ ਦੀ ਇੰਫਾਲ ਘਾਟੀ ’ਚ 3 ਮਈ 2023 ਤੋਂ ਰਹਿਣ ਵਾਲੇ ਮੈਤਾਈ ਅਤੇ ਪਹਾੜੀ ਖੇਤਰਾਂ ’ਚ ਰਹਿਣ ਵਾਲੇ ਕੂਕੀ ਦਰਮਿਆਨ ਨਸਲੀ ਸੰਘਰਸ਼ ਵਿਚ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਜਿਰੀਬਾਮ, ਮੈਤਾਈ, ਮੁਸਲਮਾਨ, ਨਾਗਾ, ਕੂਕੀ ਅਤੇ ਗੈਰ-ਮਣੀਪੁਰੀਆਂ ਸਮੇਤ ਵਿਭਿੰਨ ਨਸਲੀ ਰਚਨਾ ਦੇ ਨਾਲ, ਹੁਣ ਤੱਕ ਜਾਤੀ ਸੰਘਰਸ਼ ਤੋਂ ਅਛੂਤਾ ਰਿਹਾ ਸੀ।
ਜਨੇਵਾ ਦੇ ਇੰਟਰਨਲ ਡਿਸਪਲੇਸਮੈਂਟ ਮਾਨੀਟਰਿੰਗ ਸੈਂਟਰ (IDMC) ਨੇ ਇਹ ਰਿਪੋਰਟ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਾਲ 2023 ’ਚ ਦੱਖਣੀ ਏਸ਼ੀਆ ਵਿਚ 69 ਹਜ਼ਾਰ ਲੋਕ ਬੇਘਰ ਹੋਏ ਸਨ। ਇਨ੍ਹਾਂ ਵਿੱਚੋਂ 97 ਫੀਸਦੀ ਯਾਨੀ 67 ਹਜ਼ਾਰ ਲੋਕ ਮਣੀਪੁਰ ਹਿੰਸਾ ਕਾਰਨ ਬੇਘਰ ਹੋਏ ਸਨ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ 2018 ਤੋਂ ਬਾਅਦ ਪਹਿਲੀ ਵਾਰ ਭਾਰਤ 'ਚ ਹਿੰਸਾ ਕਾਰਨ ਇੰਨੀ ਵੱਡੀ ਗਿਣਤੀ 'ਚ ਵਿਸਥਾਪਨ ਦੇਖਣ ਨੂੰ ਮਿਲਿਆ ਹੈ।
ਮਾਰਚ 2023 ’ਚ ਮਣੀਪੁਰ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਅਨੁਸੂਚਿਤ ਜਾਤੀ (ਐਸਟੀ) ਵਿਚ ਮੈਤਾਈ ਭਾਈਚਾਰੇ ਨੂੰ ਸ਼ਾਮਲ ਕਰਨ ਲਈ ਸਿਫਾਰਸ਼ਾਂ ਭੇਜਣ ਲਈ ਕਿਹਾ ਸੀ। ਇਸ ਤੋਂ ਬਾਅਦ ਸੂਬੇ ਦੇ ਪਹਾੜੀ ਜ਼ਿਲ੍ਹਿਆਂ ਵਿਚ ਕੂਕੀ ਭਾਈਚਾਰੇ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। 3 ਮਈ 2023 ਨੂੰ ਮਣੀਪੁਰ ਦੇ ਚੁਰਾਚੰਦਪੁਰ ਜ਼ਿਲ੍ਹੇ ’ਚ ਹਿੰਸਕ ਪ੍ਰਦਰਸ਼ਨ ਸ਼ੁਰੂ ਹੋਏ। ਜੋ ਜਲਦੀ ਹੀ ਪੂਰਬੀ-ਪੱਛਮੀ ਇੰਫਾਲ, ਬਿਸ਼ਨੂਪੁਰ, ਟੇਂਗਾਨੁਪਾਲ ਅਤੇ ਕੰਗਪੋਕਪੀ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਫੈਲ ਗਏ। 

(For more news apart from In violence in Manipur, 70 houses, govt offices, 2 police posts were burnt  News in Punjabi, stay tuned to Rozana Spokesman)