ਚਾਰ ਪਾਰਟੀਆਂ ਨਾਲੋ-ਨਾਲ ਚੋਣਾਂ ਦੇ ਹੱਕ ਵਿਚ, ਨੌਂ ਵਲੋਂ ਵਿਰੋਧ
ਰਾਜਨੀਤਕ ਪਾਰਟੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਨਾਲੋ-ਨਾਲ ਕਰਾਉਣ ਦੇ ਮੁੱਦੇ 'ਤੇ ਵੰਡੀਆਂ ਹੋਈਆਂ ਹਨ। ਚਾਰ ਪਾਰਟੀਆਂ ਇਸ ਵਿਚਾਰ ਦੇ ਹੱਕ ਵਿਚ ਹਨ ...
ਨਵੀਂ ਦਿੱਲੀ, ਰਾਜਨੀਤਕ ਪਾਰਟੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਨਾਲੋ-ਨਾਲ ਕਰਾਉਣ ਦੇ ਮੁੱਦੇ 'ਤੇ ਵੰਡੀਆਂ ਹੋਈਆਂ ਹਨ। ਚਾਰ ਪਾਰਟੀਆਂ ਇਸ ਵਿਚਾਰ ਦੇ ਹੱਕ ਵਿਚ ਹਨ ਜਦਕਿ ਨੌਂ ਵਿਰੁਧ ਹਨ। ਸੱਤਾਧਾਰੀ ਭਾਜਪਾ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਇਸ ਵਿਸ਼ੇ ਬਾਰੇ ਹੋਈ ਸਲਾਹ ਪ੍ਰਕ੍ਰਿਆ ਵਿਚ ਹਿੱਸਾ ਨਹੀਂ ਲਿਆ।ਨਾਲੋ ਨਾਲ ਚੋਣਾਂ ਕਰਾਉਣ ਦੇ ਮਸਲੇ 'ਤੇ ਦੋ ਦਿਨਾ ਸਲਾਹ ਪ੍ਰਕ੍ਰਿਆ ਦੇ ਅਖ਼ੀਰ ਵਿਚ ਐਨਡੀਏ ਭਾਈਵਾਲ ਅਕਾਲੀ ਦਲ ਤੋਂ ਇਲਾਵਾ ਅੰਨਾਡੀਐਮਕੇ, ਸਮਾਜਵਾਦੀ ਪਾਰਟੀ ਅਤੇ ਟੀਆਰਐਸ ਨੇ ਇਸ ਵਿਚਾਰ ਦਾ ਸਮਰਥਨ ਕੀਤਾ ਹੈ।
Sukhbir Singh Badal
ਭਾਜਪਾ ਦੀ ਭਾਈਵਾਲ ਗੋਆ ਫ਼ਾਰਵਰਡ ਪਾਰਟੀ ਨੇ ਇਸ ਵਿਚਾਰ ਦਾ ਸਮਰਥਨ ਕੀਤਾ ਜਦਕਿ ਤ੍ਰਿਣਮੂਲ ਕਾਂਗਰਸ, ਆਪ, ਟੀਆਰਐਸ, ਸੀਪੀਆਈ, ਸੀਪੀਐਮ, ਫ਼ਾਰਵਰਡ ਬਲਾਕ, ਜੇਡੀਐਸ ਨੇ ਇਸ ਦਾ ਵਿਰੋਧ ਕੀਤਾ। ਸਮਾਜਵਾਦੀ ਪਾਰਟੀ ਨੇ ਸਪੱਸ਼ਟ ਕੀਤਾ ਕਿ ਅਜਿਹੀ ਪਹਿਲੀ ਚੋਣ 2019 ਵਿਚ ਹੋਣੀ ਚਾਹੀਦੀ ਹੈ ਜਦ 16ਵੀਂ ਲੋਕ ਸਭਾ ਦਾ ਕਾਰਜਕਾਲ ਖ਼ਤਮ ਹੋਵੇਗਾ।ਜੇ ਚੋਣਾਂ ਇਕੱਠੀਆਂ ਹੁੰਦੀਆਂ ਹਨ ਤਾਂ ਯੂਪੀ ਸਰਕਾਰ ਦਾ ਕਾਰਜਕਾਲ ਛੋਟਾ ਹੋਵੇਗਾ। ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਆਯੋਗ ਨੂੰ ਪੱਤਰ ਲਿਖ ਕੇ ਤਜਵੀਜ਼ ਬਾਰੇ ਅਪਣੀ ਪਾਰਟੀ ਦਾ ਇਤਰਾਜ਼ ਦਰਜ ਕਰਾਇਆ। (ਏਜੰਸੀ)