ਰੋਟੀ ਬੈਂਕ : ਗ਼ਰੀਬਾਂ ਦੀ ਭੁੱਖ ਮਿਟਾਉਂਦਾ ਹੈ ਬਚਿਆ ਹੋਇਆ ਖਾਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੇਵਾਮੁਕਤ ਆਈਪੀਐਸ ਅਧਿਕਾਰੀ ਨੇ ਭੁੱਖਿਆਂ ਨੂੰ ਰੋਟੀ ਖਵਾਉਣ ਲਈ 'ਰੋਟੀ ਬੈਂਕ' ਸ਼ੁਰੂ ਕੀਤਾ ਹੈ। ਮੁੰਬਈ ਦੇ ਰੇਸਤਰਾਂ, ਕਲੱਬਾਂ ਅਤੇ ਪਾਰਟੀਆਂ ਵਿਚੋਂ ਬਚਿਆ ਹੋਇਆ ਖਾਣਾ ...

Roti Bank Mumbai

ਮੁੰਬਈ, ਸੇਵਾਮੁਕਤ ਆਈਪੀਐਸ ਅਧਿਕਾਰੀ ਨੇ ਭੁੱਖਿਆਂ ਨੂੰ ਰੋਟੀ ਖਵਾਉਣ ਲਈ 'ਰੋਟੀ ਬੈਂਕ' ਸ਼ੁਰੂ ਕੀਤਾ ਹੈ। ਮੁੰਬਈ ਦੇ ਰੇਸਤਰਾਂ, ਕਲੱਬਾਂ ਅਤੇ ਪਾਰਟੀਆਂ ਵਿਚੋਂ ਬਚਿਆ ਹੋਇਆ ਖਾਣਾ ਇਕੱਠਾ ਕੀਤਾ ਜਾਂਦਾ ਹੈ ਅਤੇ ਖ਼ਰਾਬ ਹੋਣ ਤੋਂ ਪਹਿਲਾਂ ਇਹ ਖਾਣਾ ਗ਼ਰੀਬਾਂ ਵਿਚ ਵੰਡ ਦਿਤਾ ਜਾਂਦਾ ਹੈ।

ਮਹਾਰਾਸ਼ਟਰ ਦੇ ਸਾਬਕਾ ਡੀਜੀਪੀ ਡੀ ਸ਼ਿਵਾਨੰਦਨ ਨੇ ਬੀਤੇ ਸਾਲ ਦਸੰਬਰ ਵਿਚ ਮੁੰਬਈ ਦੇ ਡੱਬੇ ਵਾਲਿਆਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਸੀ। ਰੋਟੀ ਬੈਂਕ ਦਾ ਦਾਅਵਾ ਹੈ ਕਿ ਚੰਗਾ ਹੁੰਗਾਰਾ ਮਿਲ ਰਿਹਾ ਹੈ। ਹੈਲਪਲਾਈਨ ਨੰਬਰ ਵੀ ਚਲਾਇਆ ਗਿਆ ਹੈ।

Roti Bank

ਸ਼ਿਵਾਨੰਦਨ ਨੇ ਦਸਿਆ ਕਿ ਭਾਰਤ ਵਿਚ ਕਰੀਬ 1.8 ਭੋਜਨ ਹਰ ਰੋਜ਼ ਬਰਬਾਦ ਹੋ ਜਾਂਦਾ ਹੈ ਅਤੇ ਕਰੀਬ 20 ਕਰੋੜ ਲੋਕ ਭੁੱਖੇ ਰਹਿ ਜਾਂਦੇ ਹਨ। ਮੁੰਬਈ ਵਿਚ ਅਜਿਹੇ ਲੋਕਾਂ ਦੀ ਗਿਣਤੀ ਕਾਫ਼ੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲ ਤਹਿਤ ਲੋੜਵੰਦਾਂ ਨੂੰ ਭੋਜਨ ਦੇਣ ਵਾਸਤੇ ਜੀਪੀਆਰਐਸ ਨਾਲ ਲੈਸ ਦੋ ਵੈਨਾਂ ਹਸਪਤਾਲਾਂ ਅਤੇ ਝੁੱਗੀਆਂ ਲਾਗੇ ਚੱੱਕਰ ਲਾਉਂਦੀਆਂ ਹਨ। (ਏਜੰਸੀ)