ਇਕ ਦਿਨ ਵਿਚ 482 ਕੋਰੋਨਾ ਮਰੀਜ਼ਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕੋਰੋਨਾ ਵਾਇਰਸ ਦੇ 22752 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 742417 ਹੋ ਗਈ

corona Virus

ਨਵੀਂ ਦਿੱਲੀ, 8 ਜੁਲਾਈ  : ਦੇਸ਼ ਵਿਚ ਕੋਰੋਨਾ ਵਾਇਰਸ ਦੇ 22752 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 742417 ਹੋ ਗਈ ਜਦਕਿ ਇਸ ਬੀਮਾਰੀ ਨਾਲ ਬੁਧਵਾਰ ਨੂੰ ਹੋਰ 482 ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਮ੍ਰਿਤਕਾਂ ਦੀ ਕੁਲ ਗਿਣਤੀ 20642 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਦੇਸ਼ ਵਿਚ ਹੁਣ ਤਕ ਕੋਵਿਡ-19 ਦੇ 456830 ਮਰੀਜ਼ ਠੀਕ ਹੋ ਚੁਕੇ ਹਨ ਅਤੇ 264944 ਲੋਕਾਂ ਦਾ ਇਲਾਜ ਜਾਰੀ ਹੈ।

ਅਧਿਕਾਰੀ ਨੇ ਕਿਹਾ ਕਿ ਠੀਕ ਹੋਣ ਦੀ ਦਰ ਲਗਭਗ 61.53 ਫ਼ੀ ਸਦੀ ਹੈ। ਕੋਵਿਡ ਦੇ ਕੁਲ ਪੁਸ਼ਟ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਦੇਸ਼ ਵਿਚ ਲਗਾਤਾਰ ਛੇਵੇਂ ਦਿਨ 20 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸੱਤ ਜੁਲਾਈ ਤਕ ਦੇਸ਼ ਵਿਚ 10473771 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 262679 ਲੋਕਾਂ ਦੀ ਜਾਂਚ ਮੰਗਲਵਾਰ ਨੂੰ ਕੀਤੀ ਗਈ।

ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਜਿਹੜੇ 482 ਲੋਕਾਂ ਦੀ ਜਾਨ ਗਈ ਹੈ, ਉਨ੍ਹਾਂ ਵਿਚੋਂ ਸੱਭ ਤੋਂ ਵੱਧ 224 ਲੋਕ ਮਹਾਰਾਸ਼ਟਰ ਦੇ ਹਨ। ਇਸ ਤੋਂ ਬਾਅਦ ਤਾਮਿਲਨਾਡੂ ਦੇ 65, ਦਿੱਲੀ ਦੇ 50, ਪਛਮੀ ਬੰਗਾਲ ਦੇ 25, ਯੂਪੀ ਦੇ 18, ਗੁਜਰਾਤ ਦੇ 17, ਕਰਨਾਟਕ ਦੇ 15, ਆਂਧਰਾ ਪ੍ਰਦੇਸ਼ ਦੇ 13, ਰਾਜਸਕਾਨ ਦੇ 11, ਬਿਹਾਰ ਤੇ ਤੇਲੰਗਾਨਾ ਦੇ ਸੱਤ, ਸੱਤ, ਪੰਜਾਬ ਦੇ ਛੇ, ਜੰਮੂ ਕਸ਼ਮੀਰ ਤੇ ਮੱਧ ਪ੍ਰਦੇਸ਼ ਦੇ ਪੰਜ, ਪੰਜ, ਉੜੀਸਾ ਦੇ ਚਾਰ, ਹਰਿਆਦਾ ਦੇ ਤਿੰਨ, ਝਾਰਖੰਡ ਤੇ ਪੁਡੂਚੇਰੀ ਦੇ ਦੋ ਦੋ ਅਤੇ ਉਤਰਾਖੰਡ ਦਾ ਇਕ ਵਿਅਕਤੀ ਸ਼ਾਮਲ ਹਨ।

 ਕੁਲ 20642 ਮਰੀਜ਼ਾਂ ਦੀ ਮੌਤ ਦੇ ਮਾਮਲਿਆਂ ਵਿਚ ਮਹਾਰਾਸ਼ਟਰ ਵਿਚ ਸੱਭ ਤੋਂ ਵੱਧ 9250 ਲੋਕਾਂ ਨੇ ਜਾਨ ਗਵਾਈ ਹੈ। ਇਸ ਤੋਂ ਬਾਅਦ ਦਿੱਲੀ ਵਿਚ 3165, ਗੁਜਰਾਤ ਵਿਚ 1977, ਤਾਮਿਲਨਾਡੂ ਵਿਚ 1636, ਯੂਪੀ ਵਿਚ 827, ਪਛਮੀ ਬੰਗਾਲ ਵਿਚ 804, ਮੱਧ ਪ੍ਰਦੇਸ਼ ਵਿਚ 622, ਰਾਜਸਥਾਨ ਵਿਚ 472, ਕਰਨਾਟਕ ਵਿਚ 416 ਅਤੇ ਤੇਲੰਗਾਨਾ ਵਿਚ 313 ਲੋਕਾਂ ਦੀ ਮੌਤ ਹੋਈ।     (ਏਜੰਸੀ)