ਭਾਰੀ ਮੀਂਹ ਨਾਲ ਗੁਜਰਾਤ ਬੇਹਾਲ, ਡੁੱਬ ਗਿਆ ਪੂਰਾ ਮੰਦਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਨੇ ਕੋਹਰਾਮ ਮਚਾ ਦਿਤਾ ਹੈ। ਹੇਠਲੇ ਇਲਾਕਿਆਂ ਵਿਚ ਰਹਿਣ ਵਾਲੇ ਇਕ ਹਜ਼ਾਰ ਤੋਂ ਵਧੇਰੇ

Gujarat devastated by heavy rains, entire temple submerged

ਅਹਿਮਦਾਬਾਦ, 8 ਜੁਲਾਈ : ਗੁਜਰਾਤ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਨੇ ਕੋਹਰਾਮ ਮਚਾ ਦਿਤਾ ਹੈ। ਹੇਠਲੇ ਇਲਾਕਿਆਂ ਵਿਚ ਰਹਿਣ ਵਾਲੇ ਇਕ ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਪਿਛਲੇ ਦੋ ਦਿਨਾਂ ਵਿਚ ਸੁਰੱਖਿਅਤ ਕਢਿਆ ਗਿਆ। ਮੰਗਲਵਾਰ ਨੂੰ ਭਾਰੀ ਮੀਂਹ ਦਾ ਤੀਜਾ ਦਿਨ ਸੀ। ਸੌਰਾਸ਼ਟਰ ਦੇ ਦੁਆਰਕਾ, ਜਾਮਨਗਰ, ਜੂਨਾਗੜ੍ਹ, ਪੋਰਬੰਦਰ ਅਤੇ ਰਾਜਕੋਟ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਪਿਆ। ਭਾਰੀ ਮੀਂਹ ਕਾਰਨ ਕਈ ਰਿਹਾਇਸ਼ੀ ਇਲਾਕਿਆਂ 'ਚ ਪਾਣੀ ਭਰ ਗਿਆ ਅਤੇ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ।

ਸਥਾਨਕ ਲੋਕਾਂ ਮੁਤਾਬਕ ਕਈ ਨਦੀਆਂ ਉਫ਼ਾਨ 'ਤੇ ਹਨ, ਜਿਸ ਨਾਲ ਪਿੰਡਾਂ ਵਿਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਲੋਕਾਂ ਮੁਤਾਬਕ ਜਮਜੋਧਪੁਰ ਵਿਚ ਇਕ ਮੰਦਰ ਮੀਂਹ ਦੇ ਪਾਣੀ ਨਾਲ ਡੁੱਬ ਗਿਆ। ਸੂਬੇ ਦੇ ਰਾਹਤ ਕਮਿਸ਼ਨਰ ਹਰਸ਼ਦ ਪਟੇਲ ਨੇ ਦਸਿਆ ਕਿ ਜਾਮਨਗਰ, ਦੁਆਰਕਾ ਅਤੇ ਪੋਰਬੰਦਰ ਜ਼ਿਲ੍ਹਿਆਂ ਦੇ ਹੇਠਲੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਬੀਤੇ ਕੁੱਝ ਦਿਨਾਂ ਤੋਂ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ।

ਭਾਰਤੀ ਮੌਸਮ ਵਿਗਿਆਨ ਮਹਿਕਮੇ ਦੇ ਅਹਿਮਦਾਬਾਦ ਕੇਂਦਰ ਨੇ ਕਿਹਾ ਕਿ ਸੌਰਾਸ਼ਟਰ ਕੱਛ ਵਿਚ ਮਾਨਸੂਨ ਦੀ ਵਜ੍ਹਾ ਨਾਲ ਭਾਰੀ ਮੀਂਹ ਪਿਆ। ਮਹਿਕਮੇ ਨੇ ਦਸਿਆ ਕਿ ਸੌਰਾਸ਼ਟਰ ਅਤੇ ਨਾਲ ਲਗਦੇ ਖੇਤਰਾਂ ਉਪਰ ਘੱਟ ਦਬਾਅ ਦਾ ਖੇਤਰ ਬਣ ਗਿਆ ਹੈ। ਉਸ ਨਾਲ ਹੀ ਚੱਕਰਵਾਤੀ ਸਥਿਤੀ ਵੀ ਹੈ।   (ਏਜੰਸੀ)