Indian Railway ਦੀ ਇਕ ਹੋਰ ਪ੍ਰਾਪਤੀ, ਬਿਨ੍ਹਾਂ ਡੀਜ਼ਲ-ਬਿਜਲੀ ਦੌੜੇਗੀ ਟਰੇਨ, ਦੇਖੋ ਵੀਡੀਓ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਕਾਲ ਵਿਚ ਭਾਰਤੀ ਰੇਲਵੇ ਇਕ ਤੋਂ ਬਾਅਦ ਇਕ ਪ੍ਰਾਪਤੀਆਂ ਅਪਣੇ ਨਾਮ ਕਰ ਰਿਹਾ ਹੈ।

Railway

ਨਵੀਂ ਦਿੱਲੀ: ਕੋਰੋਨਾ ਕਾਲ ਵਿਚ ਭਾਰਤੀ ਰੇਲਵੇ ਇਕ ਤੋਂ ਬਾਅਦ ਇਕ ਪ੍ਰਾਪਤੀਆਂ ਅਪਣੇ ਨਾਮ ਕਰ ਰਿਹਾ ਹੈ। ਹੁਣ ਟਰੇਨ ਦੇ ਇੰਜਣ ਨੂੰ ਦੌੜਾਉਣ ਦੇ ਖੇਤਰ ਵਿਚ ਰੇਲਵੇ ਨੇ ਇਕ ਕਦਮ ਹੋਰ ਅੱਗੇ ਵਧਾਇਆ ਹੈ। ਭਾਰਤੀ ਰੇਲ ਨੇ ਬੈਟਰੀ ਨਾਲ ਚੱਲਣ ਵਾਲਾ ਇੰਜਣ ਬਣਾਇਆ ਹੈ ਅਤੇ ਇਸ ਦਾ ਸਫਲ ਪਰੀਖਣ ਵੀ ਕੀਤਾ ਹੈ।

ਯਾਨੀ ਕੁਝ ਹੀ ਦਿਨਾਂ ਵਿਚ ਹੁਣ ਪਟੜੀਆਂ ‘ਤੇ ਬੈਟਰੀ ਨਾਲ ਚੱਲਣ ਵਾਲੀਆਂ ਟਰੇਨਾਂ ਨਜ਼ਰ ਆ ਸਕਦੀਆਂ ਹਨ। ਰੇਲਵੇ ਮੁਤਾਬਕ ਇਸ ਇੰਜਣ ਦਾ ਨਿਰਮਾਣ ਬਿਜਲੀ ਅਤੇ ਡੀਜ਼ਲ ਦੀ ਖਪਤ ਨੂੰ ਬਚਾਉਣ ਲਈ ਕੀਤਾ ਗਿਆ ਹੈ। ਇੰਡੀਅਨ ਰੇਲਵੇ ਨੇ ਦੱਸਿਆ ਕਿ ਪੱਛਣੀ ਰੇਲ ਦੇ ਜਬਲਪੁਰ ਮੰਡਲ ਵਿਚ ਬੈਟਰੀ ਨਾਲ ਚੱਲਣ ਵਾਲੇ ਡਿਊਲ ਮੋਡ ਸ਼ਟਿੰਗ ਲੋਕੋ ‘ਨਵਦੂਤ’ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਦਾ ਪਰੀਖਣ ਸਫਲ ਰਿਹਾ।

ਬੈਟਰੀ ਨਾਲ ਓਪਰੇਟ ਹੋਣ ਵਾਲਾ ਇਹ ਲੋਕੋ, ਡੀਜ਼ਲ ਦੀ ਬਚਤ ਦੇ ਨਾਲ-ਨਾਲ ਵਾਤਾਵਰਣ ਦੀ ਰੱਖਿਆ ਵਿਚ ਇਕ ਵੱਡਾ ਕਦਮ ਹੋਵੇਗਾ। ਰੇਲ ਮੰਤਰੀ ਪੀਊਸ਼ ਗੋਇਲ ਨੇ ਟਵੀਟ ਕਰ ਕੇ ਕਿਹਾ, ‘ਬੈਟਰੀ ਨਾਲ ਅਪਰੇਟ ਹੋਣ ਵਾਲਾ ਇਹ ਲੋਕੋ ਇਕ ਉਜਵਲ ਭਵਿੱਖ ਦਾ ਸੰਕੇਤ ਹੈ, ਜੋ ਡੀਜ਼ਲ ਦੇ ਨਾਲ ਵਿਦੇਸ਼ੀ ਮੁਦਰਾ ਦੀ ਬਚਤ ਅਤੇ ਵਾਤਾਵਰਣ ਦੀ ਰੱਖਿਆ ਵਿਚ ਇਕ ਵੱਡਾ ਕਦਮ ਹੋਵੇਗਾ’।

ਹਾਲ ਹੀ ਵਿਚ ਰੇਲਵੇ ਨੇ ਸੋਲਰ ਪਾਵਰ ਦੀ ਬਿਜਲੀ ਨਾਲ ਟਰੇਨਾਂ ਨੂੰ ਦੌੜਾਉਣ ਦੀ ਗੱਲ ਵੀ ਕਹੀ ਹੈ। ਰੇਲਵੇ ਨੇ ਇਸ ਦੀ ਪੂਰੀ ਤਿਆਰੀ ਕਰ ਲਈ ਹੈ। ਮੱਧ ਪ੍ਰਦੇਸ਼ ਦੇ ਬੀਨਾ ਵਿਚ ਰੇਲਵੇ ਨੇ ਇਸ ਦੇ ਲਈ ਸੋਲਰ ਪਾਵਰ ਪਲਾਂਟ ਤਿਆਰ ਕੀਤਾ ਹੈ। ਇਸ ਨਾਲ 1.7 ਮੈਗਾ ਵਾਟ ਦੀ ਬਿਜਲੀ ਪੈਦਾ ਹੋਵੇਗੀ।  ਰੇਲਵੇ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਹੈ।