ਓਲੀ ਦਾ ਰਾਜਨੀਤਕ ਭਵਿੱਖ ਤੈਅ ਕਰਨ ਬਾਰੇ ਹੋਣ ਵਾਲੀ ਮੀਟਿੰਗ ਫਿਰ ਟਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੇਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਬੁਧਵਾਰ ਨੂੰ ਹੋਣ ਵਾਲੀ ਅਹਿਮ ਮੀਟਿੰਗ ਇਕ ਵਾਰ ਫਿਰ ਟਲ ਗਈ ਹੈ

nepal PM

ਕਾਠਮਾਂਡੂ, 8 ਜੁਲਾਈ : ਨੇਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਬੁਧਵਾਰ ਨੂੰ ਹੋਣ ਵਾਲੀ ਅਹਿਮ ਮੀਟਿੰਗ ਇਕ ਵਾਰ ਫਿਰ ਟਲ ਗਈ ਹੈ ਜਿਸ ਵਿਚ ਪ੍ਰਧਾਨ ਮੰਤਰੀ ਕੇ.ਪੀ.ਸ਼ਰਮਾ ਓਲੀ ਦੇ ਰਾਜਨੀਤੀਕ ਭਵਿੱਖ ’ਤੇ ਫ਼ੈਸਲਾ ਹੋਣਾ ਸੀ। ਹੁਣ ਇਹ ਸ਼ੁਕਰਵਾਰ ਨੂੰ ਹੋਵੇਗੀ। 

ਪਾਰਟੀ ਵਿਚ ਵੱਧ ਰਹੇ ਮੱਤਭੇਦ ਅਤੇ ਓਲੀ ਦੇ ਭਾਰਤੀ ਵਿਰੋਧੀ ਬਿਆਨਾਂ ਵਿਚਾਲੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਸੱਤਾ ਸਾਝੇਦਾਰੀ ’ਤੇ ਸਮਝੌਤੇ ਤਕ ਪਹੁੋਚਣ ਲਈ ਅਤੇ ਸਮੇਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਬੈਠਕ ਟਾਲੀ ਗਈ ਹੈ। ਓਲੀ ਦੇ ਕਾਰਜਸ਼ੈਲੀ ਦੇ ਚੱਲਦੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਉੱਠ ਰਹੀ ਹੈ। ਪਾਰਟੀ ਦੇ ਧਿਰਾਂ ਵਿਚੋਂ ਇਕ ਦੀ ਅਗਵਾਈ ਓਲੀ ਕਰ ਰਹੇ ਹਨ ਅਤੇ ਦੂਜੇ ਧਿਰ ਦੇ ਨੇਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪੁਸ਼ਪ ਕਮਲ ਦਹਿਤ ‘ਪ੍ਰਚੰਡ’ ਹਨ।     (ਏਜੰਸੀ)