ਹੁਣ ਡਾਂਸ ਕਰਦੇ ਨਜ਼ਰ ਆਈ BJP MP ਪ੍ਰੱਗਿਆ ਠਾਕੁਰ, ਕੋਰਟ ਨੂੰ ਕਿਹਾ ਸੀ, 'ਬਿਮਾਰ ਹਾਂ'
ਭਾਜਪਾ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਿਚ ਉਹਨਾਂ ਨੂੰ ਇਕ ਵਿਆਹ ਵਿਚ ਡਾਂਸ ਕਰਦੇ ਦੇਖਿਆ ਜਾ ਰਿਹਾ ਹੈ।
ਭੋਪਾਲ: ਭਾਜਪਾ ਸੰਸਦ ਮੈਂਬਰ ਪ੍ਰੱਗਿਆ ਠਾਕੁਰ (BJP MP Pragya Thakur dance video) ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਿਚ ਉਹਨਾਂ ਨੂੰ ਇਕ ਵਿਆਹ ਸਮਾਰੋਹ ਵਿਚ ਡਾਂਸ ਕਰਦੇ ਦੇਖਿਆ ਜਾ ਰਿਹਾ ਹੈ। ਇਸ ਵੀਡੀਓ ਨੂੰ ਲੈ ਕੇ ਕਾਂਗਰਸ ਨੇ ਵੀ ਉਹਨਾਂ ’ਤੇ ਤੰਜ਼ ਕੱਸਿਆ ਹੈ। ਦਰਅਸਲ ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਸਾਧਵੀ ਠਾਕੁਰ (Sadhvi Pragya Dance Video) ਨੇ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਮਾਲੇਗਾਂਵ ਬਲਾਸਟ ਮਾਮਲੇ ਵਿਚ ਕੋਰਟ ਵਿਚ ਪੇਸ਼ ਹੋਣ ਤੋਂ ਛੋਟ ਮੰਗੀ ਸੀ।
ਹੋਰ ਪੜ੍ਹੋ: ਮੀਂਹ ਪਵਾਉਣ ਲਈ ਗੁੱਡੀ ਫੂਕਣ ਦੀ ਰੀਤ ਨੂੰ ਸ਼ਿੱਦਤ ਨਾਲ ਨਿਭਾ ਰਹੀਆਂ ਹਨ ਬੀਬੀਆਂ
ਉਹਨਾਂ ਦੀ ਇਸ ਵੀਡੀਓ ਨੂੰ ਵਾਇਰਲ ਕਰਦਿਆਂ ਲੋਕ ਕਈ ਸਵਾਲ ਖੜ੍ਹੇ ਕਰ ਰਹੇ ਹਨ। ਖ਼ਬਰਾਂ ਮੁਤਾਬਕ ਪ੍ਰੱਗਿਆ ਠਾਕੁਰ ਨੇ ਦੋ ਗਰੀਬ ਲੜਕੀਆਂ ਦਾ ਵਿਆਹ ਕਰਵਾਇਆ ਹੈ। ਇਹ ਵੀਡੀਓ ਉਸੇ ਵਿਆਹ ਦਾ ਹੈ। ਵੀਡੀਓ ਵਿਚ ਪ੍ਰੱਗਿਆ ਠਾਕੁਰ ਔਰਤਾਂ ਨਾਲ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਜਪਾ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਦਾ ਬਾਸਕਟਬਾਲ ਖੇਡਦਿਆਂ ਦਾ ਵੀਡੀਓ ਵਾਇਰਲ ਹੋਇਆ ਸੀ।
ਹੋਰ ਪੜ੍ਹੋ: ਪੀਐਮ ਮੋਦੀ ਦਾ ਨਿਰਦੇਸ਼- ਆਕਸੀਜਨ ਪਲਾਂਟ ਲਗਵਾਉਣ ਲਈ ਸੂਬਿਆਂ ਨਾਲ ਸੰਪਰਕ ਤੇ ਤਾਲਮੇਲ ਵਧਾਉਣ ਅਧਿਕਾਰੀ
ਇਸ ਵੀਡੀਓ ਨੂੰ ਵੀ ਕਾਫੀ ਵਾਇਰਲ ਕੀਤਾ ਗਿਆ। ਵੀਡੀਓ ’ਤੇ ਵਿਅੰਗ ਕਰਦਿਆਂ ਮੱਧ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਨਰਿੰਦਰ ਸਲੂਜਾ ਨੇ ਕਿਹਾ ਕਿ ਸਾਡੀ ਭੋਪਾਲ ਦੀ ਸੰਸਦ ਪ੍ਰੱਗਿਆ ਠਾਕੁਰ (Sadhvi Pragya Dance) ਨੂੰ ਹੁਣ ਵੀ ਬਾਸਕਟਬਾਲ ਖੇਡਦੇ ਹੋਏ, ਬਿਨ੍ਹਾਂ ਸਹਾਰੇ ਦੇ ਚਲਦਿਆਂ ਜਾਂ ਇਸ ਤਰ੍ਹਾਂ ਖੁਸ਼ੀ ਨਾਲ ਝੂਮਦੇ ਹੋਏ ਦੇਖਦਿਆਂ ਬਹੁਤ ਖੁਸ਼ੀ ਹੋਈ।
ਹੋਰ ਪੜ੍ਹੋ: ਬੰਗਲਾਦੇਸ਼ ਵਿਚ ਵੱਡਾ ਹਾਦਸਾ: 6 ਮੰਜ਼ਿਲਾ ਫੈਕਟਰੀ 'ਚ ਭਿਆਨਕ ਅੱਗ, 50 ਤੋਂ ਵੱਧ ਮੌਤਾਂ
ਜ਼ਿਕਰਯੋਗ ਹੈ ਕਿ ਪ੍ਰੱਗਿਆ ਠਾਕੁਰ 2008 ਦੇ ਮਾਲੇਗਾਂਵ ਬਲਾਸਟ (Malegaon blast case) ਮਾਮਲੇ ਵਿਚ ਆਰੋਪੀ ਹੈ, ਫਿਲਹਾਲ ਉਹ ਜ਼ਮਾਨਤ ’ ਤੇ ਬਾਹਰ ਹੈ। 2017 ਵਿਚ ਜ਼ਮਾਨਤ ਮਿਲਣ ਤੋਂ ਪਹਿਲਾਂ ਉਹ 9 ਸਾਲ ਜੇਲ੍ਹ ਵਿਚ ਰਹੀ ਹੈ। ਉੱਤਰੀ ਮਹਾਰਾਸ਼ਟਰ ਵਿਚ ਮੁੰਬਈ ਤੋਂ ਲਗਭਗ 200 ਕਿਲੋਮੀਟਰ ਦੂਰ ਮਾਲੇਗਾਂਵ ਵਿਚ ਇਕ ਮਸਜਿਦ ਕੋਲ ਮੋਟਰਸਾਈਕਲ ’ਤੇ ਰੱਖਿਆ ਬੰਬ ਫਟਣ ਕਾਰਨ 6 ਲੋਕਾਂ ਦੀ ਮੌਤ ਹੋਈ ਸੀ ਅਤੇ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ।