ਭਾਰਤ ਵਿਚ ਹਰ ਸਾਲ ਸੱਤ ਲੱਖ ਤੋਂ ਵੱਧ ਮੌਤਾਂ ਅਸਾਧਾਰਣ ਤਾਪਮਾਨ ਕਾਰਨ ਹੁੰਦੀਆਂ ਹਨ : ਰੀਪੋਰਟ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੁਧਵਾਰ ਨੂੰ ਪ੍ਰਕਾਸ਼ਿਤ ਅਧਿਐਨ ਮੁਤਾਬਕ 2000 ਤੋਂ 2019 ਦਰਮਿਆਨ ਸਾਰੇ ਖੇਤਰਾਂ ’ਚ ਵੱਧ ਤਾਪਮਾਨ ਕਾਰਨ ਮੌਤਾਂ ਦੇ ਮਾਮਲੇ ਵਧੇ ਹਨ

Summer Temprature

ਨਵੀਂ ਦਿੱਲੀ : ਭਾਰਤ ’ਚ ਹਰ ਸਾਲ ਮੌਤ ਦੇ ਕਰੀਬ 7,40,000 ਮਾਮਲੇ ਮੌਸਮ ਤਬਦੀਲੀ ਕਾਰਨ ਅਸਾਧਾਰਣ ਤਾਪਮਾਨ ਨਾਲ ਜੁੜੇ ਹੋ ਸਕਦੇ ਹਨ। ਲਾਂਸੇਟ ਪਲੇਨੇਟਰੀ ਹੈਲਥ ਰਸਾਲੇ ’ਚ ਪ੍ਰਕਾਸ਼ਿਤ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ। ਆਸਟ੍ਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ’ਚ ਖੋਜਕਰਤਾਵਾਂ ਦੇ ਇਕ ਅੰਤਰਰਾਸ਼ਟਰੀ ਟੀਮ ਨੇ ਪਤਾ ਲਗਾਇਆ ਕਿ ਹਰ ਸਾਲ ਦੁਨੀਆਭਰ ’ਚ 50 ਲੱਖ ਤੋਂ ਵੱਧ ਲੋਕਾਂ ਦੀਆਂ ਮੌਤਾਂ ਤਾਪਮਾਨ ਦੇ ਕੰਟਰੋਲ ਤੋਂ ਵੱਧ ਹੋਣ ਜਾਂ ਘੱਟ ਹੋਣ ਕਾਰਨ ਹੋਈਆਂ।

ਬੁਧਵਾਰ ਨੂੰ ਪ੍ਰਕਾਸ਼ਿਤ ਅਧਿਐਨ ਮੁਤਾਬਕ 2000 ਤੋਂ 2019 ਦਰਮਿਆਨ ਸਾਰੇ ਖੇਤਰਾਂ ’ਚ ਵੱਧ ਤਾਪਮਾਨ ਕਾਰਨ ਮੌਤਾਂ ਦੇ ਮਾਮਲੇ ਵਧੇ ਹਨ। ਇਸ ਨਾਲ ਸੰਕੇਤ ਮਿਲਦਾ ਹੈ ਕਿ ਮੌਸਮ ਤਬਦੀਲੀ ਦੇ ਕਾਰਨ ਗਲੋਬਲ ਤਾਪਮਾਨ ਵਧਣ ਨਾਲ ਭਵਿੱਖ ’ਚ ਮੌਤਾਂ ਦੇ ਅੰਕੜੇ ਵੱਧ ਸਕਦੇ ਹਨ।

ਇਹ ਵੀ ਪੜ੍ਹੋ - ਹਰਸਿਮਰਤ ਬਾਦਲ ਨੇ ਮੁੜ ਕੀਤੀ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ, ਕੈਪਟਨ 'ਤੇ ਵੀ ਬੋਲਿਆ ਹਮਲਾ 

ਖੋਜਕਰਤਾਵਾਂ ਮੁਤਾਬਕ ਭਾਰਤ ’ਚ ਹਰ ਸਾਲ ਅਸਾਧਾਰਣ ਸਰਦੀ ਕਾਰਨ ਮੌਤਾਂ ਦੇ ਮਾਲਿਆਂ ਦੀ ਗਿਣਤੀ 6,55,400 ਰਹਿੰਦੀ ਹੈ, ਉਥੇ ਹੀ ਵੱਧ ਤਾਪਮਾਨ ਜਾਂ ਗਰਮੀ ਕਾਰਨ ਮੌਤਾਂ ਦੇ ਮਾਮਲਿਆਂ ਦੀ ਗਿਣਤੀ ਹਰ ਸਾਲ 83,700 ਰਹਿੰਦੀ ਹੈ। ਖੋਜਕਰਤਾਵਾਂ ਨੇ ਪੂਰੀ ਦੁਨੀਆ ’ਚ 2000 ਤੋਂ 2019 ਦੇ ਦਰਮਿਆਨ ਤਾਪਮਾਨ ਅਤੇ ਉਸ ਨਾਲ ਸਬੰਧਿਤ ਮੌਤਾਂ ਦੇ ਅੰਕੜਿਆਂ ਦਾ ਅਧਿਐਨ ਕੀਤਾ।