ਮਹਿੰਗਾਈ ਨੂੰ ਲੈ ਕੇ ਰਾਹੁਲ ਗਾਂਧੀ ਨੇ ਘੇਰੀ ਮੋਦੀ ਸਰਕਾਰ,ਕਿਹਾ- ਮਹਿੰਗਾਈ ਦਾ ਵਿਕਾਸ ਜਾਰੀ......

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ ਸੀਐਨਜੀ ਅਤੇ ਪੀਐਨਜੀ ਗੈਸ ਦੀਆਂ ਕੀਮਤਾਂ ਵਿਚ ਕੀਤਾ ਗਿਆ ਵਾਧਾ

Rahul Gandhi

ਨਵੀਂ ਦਿੱਲੀ:   ਕੋਰੋਨਾ ਕਾਲ ਵਿਚ ਲੋਕ ਮਹਿੰਗਾਈ ਤੋਂ ਪ੍ਰੇਸ਼ਾਨ ਹਨ। ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈ ਕੇ Petrol and diesel ਮਹਿੰਗਾ ਹੋ ਗਿਆ ਹੈ, ਜਿਸਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ 'ਤੇ ਪਿਆ ਹੈ।

 ਹੁਣ ਸੀਐਨਜੀ ਅਤੇ ਪੀਐਨਜੀ  ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਵਧਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਗਾਂਧੀ  ਨੇ ਸਰਕਾਰ 'ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ- 
                                                           ਮਹਿੰਗਾਈ ਦਾ ਵਿਕਾਸ ਜਾਰੀ,
                                                           ਅੱਛੇ ਦਿਨ ਦੇਸ਼ ਤੇ ਭਾਰੀ,
                                                          PM ਦੀ ਬਸ ਮਿੱਤਰਾਂ ਨੂੰ ਜਵਾਬਦਾਰੀ!

 

 

ਦੱਸਣਯੋਗ ਹੈ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਰੀਕਾਰਡ ਵਾਧੇ ਵਿਚਕਾਰ ਦਿੱਲੀ ਸਮੇਤ ਕਈ ਸ਼ਹਿਰਾਂ ’ਚ ਵੀਰਵਾਰ ਨੂੰ ਸੀ.ਐਨ.ਜੀ ਵੀ ਮਹਿੰਗੀ ਹੋ ਗਈ। ਸੀਐਨਜੀ ਦੀ ਕੀਮਤਾਂ ਵਿਚ ਵਾਧਾ ਹੋਣ ਕਰ ਕੇ ਇਹ ਵਾਧਾ ਕੀਤਾ ਗਿਆ ਹੈ।

ਦਿੱਲੀ ’ਚ ਸੀਐਨਜੀ ਅਤੇ ਘਰੇਲੂ ਰਸੋਈ ਗੈਸ ਵੇਚਣ ਵਾਲੀ ਕੰਪਨੀ ਇੰਦਰਪ੍ਰਸਥ ਗੈਸ ਲਿਮਿਟੇਡ (ਆਈਜੀਐਲ) ਨੇ ਸੀਐਨਜੀ ਦੀ ਕੀਮਤ 90 ਪੈਸੇ ਪ੍ਰਤੀ ਕਿਲੋ ਅਤੇ ਰਸੋਈ ਗੈਸ ਦੀ ਕੀਮਤ 1.25 ਰੁਪਏ ਪ੍ਰਤੀ ਘਨ ਮੀਟਰ ਵਧਾ ਦਿਤੀ।