ਨਾਨਕਮੱਤਾ ’ਚ ਹੋਵੇਗੀ ਸਿੱਖ ਕਾਨਫ਼ਰੰਸ, ਮੁੱਖ ਮੰਤਰੀ ਧਾਮੀ ਹੋਣਗੇ ਮੁੱਖ ਮਹਿਮਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰਾਖੰਡ ’ਚ ਆਨੰਦ ਮੈਰਿਜ ਐਕਟ ਲਾਗੂ ਕਰਨ, ਪੰਜਾਬੀ ਅਕਾਦਮੀ ਦਾ ਗਠਨ ਕਰਨ, ਘੱਟਗਿਣਤੀ ਕਮਿਸ਼ਨ ਚੇਅਰਮੈਨ ਕਿਸੇ ਸਿੱਖ ਨੂੰ ਬਣਾਉਣ ਦੀ ਮੰਗ

Punjabi News

 
ਰੂਦਰਪੁਰ: ਨਾਨਕਮੱਤਾ ’ਚ ਵਿਸ਼ਾਲ ਸਿੱਖ ਕਾਨਫ਼ਰੰਸ ਕਰਵਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਅਗਸਤ ਦੇ ਪਹਿਲੇ ਹਫ਼ਤੇ ’ਚ ਸੰਮੇਲਨ ਕਰਵਾਇਆ ਜਾਵੇਗਾ। ਇਸ ’ਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਮੁੱਖ ਮਹਿਮਾਨ ਵਜੋਂ ਸਦਿਆ ਜਾਵੇਗਾ। ਐਤਵਾਰ ਨੂੰ ਨਾਨਕਮੱਤਾ ਸਾਹਿਬ ’ਚ ਵੱਡੀ ਗਿਣਤੀ ’ਚ ਪੁੱਜੇ ਸਿੱਖਾਂ ਦੇ ਪ੍ਰਤੀਨਿਧੀਆਂ, ਕਿਸਾਨ ਜਥੇਬੰਦੀਆਂ, ਵੱਖੋ-ਵੱਖ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਦੀ ਬੈਠਕ ਹੋਈ ਇਸ ’ਚ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਚਰਚਾ ਹੋਈ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਹੜ੍ਹਾਂ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ-ਬਰ-ਤਿਆਰ 

ਇਸ ’ਚ ਆਨੰਦ ਮੈਰਿਜ ਐਕਟ ਲਾਗੂ ਕਰਨ, ਪੰਜਾਬੀ ਅਕਾਦਮੀ ਦਾ ਗਠਨ ਕਰਨ, ਘੱਟਗਿਣਤੀ ਕਮਿਸ਼ਨ ਚੇਅਰਮੈਨ ਕਿਸੇ ਸਿੱਖ ਨੂੰ ਬਣਾਉਣ, ਜੱਟਾਂ ਨੂੰ ਪਿਛੜੀ ਜਾਤੀ ਓ.ਬੀ.ਸੀ. ਦਾ ਦਰਜਾ ਦੇਣ, ਕਾਬਜ਼ ਕਿਸਾਨਾਂ ਨੂੰ ਮਾਲਕਾਨਾ ਹੱਕ ਦੇਣ, ਬਾਜਪੁਰ ਦੇ 20 ਪਿੰਡਾਂ ਦੀਆਂ ਜ਼ਮੀਨਾਂ ਦਾ ਹੱਲ ਕੱਢਣ, ਕਿਸਾਨਾਂ ਨੂੰ ਟਿਊਬਵੈੱਲ ਦੀ ਬਿਜਲੀ ਯੂ.ਪੀ. ਦੀ ਤਰਜ਼ ’ਤੇ ਮੁਫਤ ਦੇਣ, ਮਕਾਨ ਬਣਾ ਕੇ ਰਹਿ ਰਹੇ ਨਿਵਾਸੀਆਂ ਨੂੰ ਮਾਲਕਾਨਾ ਹੱਕ ਦੇਣ, ਠੇਕਾਧਾਰਕਾਂ ਨੂੰ 12 ਸਾਲਾਂ ਬਾਅਦ ਮਾਲਕਾਨਾ ਹੱਕ ਦੇਣ, ਖੇਤੀ ਇੰਪਲੀਮੈਂਟ ਦੀ ਗਿਣਤੀ ਵਧਾਉਣ, ਸਿਤਾਰਗੰਜ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਆਦਿ ਮੁੱਦਿਆਂ ’ਤੇ ਸਿੱਖ ਸੰਮੇਲਨ ’ਚ ਚਰਚਾ ਹੋਵੇਗੀ ਅਤੇ ਮੁੱਖ ਮੰਤਰੀ ਸਾਹਮਣੇ ਵੀ ਮੰਗ ਪੱਤਰ ਰਖਿਆ ਜਾਵੇਗਾ।

ਕਿਸਾਨ ਕਮਿਸ਼ਨ ਦੇ ਮੀਤ-ਪ੍ਰਧਾਨ ਰਾਜਪਾਲ ਸਿੰਘ ਨੇ ਕਿਹਾ ਕਿ ਕਿਸਾਨਾਂ ਅਤੇ ਸਿੱਖਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੁੱਖ ਮੰਤਰੀ ਨੂੰ ਅਪੀਲ ਕੀਤੀ ਜਾਵੇਗੀ। ਵਫ਼ਦ ਮੁੱਖ ਮੰਤਰੀ ਨੂੰ ਮਿਲ ਕੇ ਉਨ੍ਹਾਂ ਨੂੰ ਸੰਮੇਲਨ ਲਈ ਸੱਦਾ ਦੇਵੇਗਾ। ਇਸ ਮੌਕੇ ਬਲਜਿੰਦਰ ਸਿੰਘ ਮਾਨ, ਬਲਵਿੰਦਰ ਸਿੰਘ, ਗੁਰਵੰਤ ਸਿੰਘ, ਮਨਜਿੰਦਰ ਸਿੰਘ, ਬਲਜਿੰਦਰ ਸਿੰਘ, ਕੁਲਦੀਪ ਸਿੰਘ, ਦਲਜੀਤ ਸਿੰਘ ਗੁਰਾਇਆ ਅਤੇ ਮੇਜਰ ਸਿੰਘ ਸਮੇਤ ਕਈ ਕਿਸਾਨ ਆਗੂ ਮੌਜੂਦ ਸਨ।