Gujarat Bridge Collapse News: ਗੁਜਰਾਤ ਦੇ ਵਡੋਦਰਾ 'ਚ ਨਦੀ 'ਤੇ ਬਣਿਆ ਪੁਲ ਟੁੱਟਿਆ, ਦੋ ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Gujarat Bridge Collapse News: ਪੁੱਲ ਤੇ ਮੌਜੂਦ ਕਈ ਵਾਹਨ ਵੀ ਨਦੀ ਵਿੱਚ ਡਿੱਗੇ

Gujarat Bridge Collapse News in punjabi

Gujarat Bridge Collapse News in punjabi : ਗੁਜਰਾਤ ਦੇ ਵਡੋਦਰਾ ਤੋਂ ਇੱਕ ਬੁਰੀ ਖ਼ਬਰ ਆਈ ਹੈ। ਵਡੋਦਰਾ ਅਤੇ ਆਨੰਦ ਨੂੰ ਜੋੜਨ ਵਾਲਾ ਗੰਭੀਰਾ ਪੁਲ ਨਦੀ ਵਿੱਚ ਡਿੱਗ ਗਿਆ। ਹਾਦਸੇ ਸਮੇਂ ਪੁਲ 'ਤੇ ਕਈ ਵਾਹਨ ਮੌਜੂਦ ਸਨ, ਜੋ ਪੁਲ ਦੇ ਨਾਲ ਹੀ ਨਦੀ ਵਿਚ ਡਿੱਗ ਗਈ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਪੁਲ ਦੇ ਡਿੱਗਣ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਜਾਣਕਾਰੀ ਅਨੁਸਾਰ ਪੁਲ 'ਤੇ ਸਵਾਰ 5 ਵਾਹਨ ਨਦੀ ਵਿੱਚ ਡਿੱਗ ਗਏ। ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।

ਗੰਭੀਰਾ ਪੁਲ ਮਹਿਸਾਗਰ ਨਦੀ ਉੱਤੇ ਬਣਾਇਆ ਗਿਆ ਸੀ, ਜੋ ਵਡੋਦਰਾ ਅਤੇ ਆਨੰਦ ਨੂੰ ਜੋੜਦਾ ਸੀ। ਹਾਲਾਂਕਿ, ਅੱਜ ਸਵੇਰੇ ਗੰਭੀਰਾ ਪੁਲ ਅਚਾਨਕ ਟੁੱਟ ਗਿਆ ਅਤੇ ਨਦੀ ਵਿਚ ਡਿੱਗ ਗਿਆ। ਸਥਾਨਕ ਪੁਲਿਸ ਅਤੇ ਫ਼ਾਇਰ ਬ੍ਰਿਗੇਡ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਅੱਗ ਬੁਝਾਊ ਅਮਲੇ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਅਤੇ 3 ਲੋਕਾਂ ਦੀ ਜਾਨ ਬਚਾਈ। ਹਾਲਾਂਕਿ, ਇਸ ਹਾਦਸੇ ਵਿੱਚ 2 ਲੋਕਾਂ ਦੀ ਜਾਨ ਚਲੀ ਗਈ।

(For more news apart from “ Gujarat Bridge Collapse News in punjabi  , ” stay tuned to Rozana Spokesman.)