Hanumangarh Accident News: ਹਨੂੰਮਾਨਗੜ੍ਹ ਵਿਚ ਵਾਪਰੇ ਹਾਦਸੇ ਵਿਚ 4 ਲੋਕਾਂ ਦੀ ਮੌਤ, 17 ਲੋਕ ਜ਼ਖ਼ਮੀ
ਰੋਡਵੇਜ਼ ਬੱਸ ਅਤੇ ਡੰਪਰ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Hanumangarh Rajasthan Accident News
Hanumangarh Rajasthan Accident News: ਰਾਜਸਥਾਨ ਦੇ ਹਨੂੰਮਾਨਗੜ੍ਹ ਵਿਚ ਇੱਕ ਰੋਡਵੇਜ਼ ਬੱਸ ਅਤੇ ਬੱਜਰੀ ਨਾਲ ਭਰੇ ਡੰਪਰ ਵਿਚਕਾਰ ਹੋਈ ਟੱਕਰ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 8 ਵਜੇ ਰਾਸ਼ਟਰੀ ਰਾਜਮਾਰਗ-54 'ਤੇ ਸੰਗਰੀਆ ਦੇ ਨਾਗਾਰਾਣਾ ਪਿੰਡ ਵਿੱਚ ਵਾਪਰਿਆ।
ਇਸ ਹਾਦਸੇ ਵਿੱਚ ਬੱਸ ਵਿੱਚ ਬੈਠੇ 17 ਯਾਤਰੀ ਜ਼ਖ਼ਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਈ ਯਾਤਰੀ ਬੁਰੀ ਤਰ੍ਹਾਂ ਫਸ ਗਏ। ਬੱਸ ਨੂੰ ਕੱਟ ਕੇ ਕਰੇਨ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ।
(For more news apart from “ Hanumangarh Rajasthan Accident News, ” stay tuned to Rozana Spokesman.)