ਕਿਸਾਨਾਂ ਦਾ ਧਰਨਾ 16ਵੇਂ ਦਿਨ 'ਚ ਦਾਖ਼ਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਵਲਂੋ ਕਰਨਾਲ ਤੇ ਪਾਨੀਪਤ ਦੀ ਸ਼ੂਗਰ ਮਿੱਲ ਦੇ ਨਵੀਂਨੀਕਰਨ ਨਾ ਹੋਣ ਦੇ ਵਿਰੋਧ ਵਿਚ ਕਿਸਾਨਾਂ ਵਲੋਂ..........

Farmers Protest

ਕਰਨਾਲ : ਕਰਨਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਵਲਂੋ ਕਰਨਾਲ ਤੇ ਪਾਨੀਪਤ ਦੀ ਸ਼ੂਗਰ ਮਿੱਲ ਦੇ ਨਵੀਂਨੀਕਰਨ ਨਾ ਹੋਣ ਦੇ ਵਿਰੋਧ ਵਿਚ ਕਿਸਾਨਾਂ ਵਲੋਂ ਕਰਨਾਲ ਦੀ ਸ਼ੂਗਰ ਮਿੱਲ ਦੇ ਸਾਹਮਣੇ ਧਰਨਾ ਲਗਾਤਾਰ 16 ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਵਿਚ ਗੰਨੇ ਦੀ ਖੇਤੀ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਸੈਂਕੜੇ ਕਿਸਾਨ ਔਰਤਾਂ ਨੇ ਹਿੱਸਾ ਲਿਆ ਅਤੇ 39 ਔਰਤਾਂ ਨੇ ਗ੍ਰਿਫ਼ਤਾਰੀਆਂ ਦਿਤੀਆਂ। ਇਸ ਮੌਕੇ 'ਤੇ ਭਾਕਿਯੁ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਨੀਲਮ ਰਾਣਾ ਨੇ ਕਿਹਾ ਕਿ ਜਦੋਂ ਤਕ ਸ਼ੂਗਰ ਮਿੱਲ ਵਿਚ ਨਵੀਂ ਮਸ਼ਿਨਰੀ ਨਹੀਂ ਆ ਜਾਂਦੀ, ਉਸ ਸਮੇਂ ਤੱਕ ਔਰਤਾਂ ਵਲੋਂ ਵੀ ਧਰਨੇ  ਜਾਰੀ ਰਹੇਗਾ।

ਅਸੀ ਕਿਸੇ ਕੀਮਤ 'ਤੇ ਵੀ ਪਿਛੇ ਨਹੀ ਹਟਣਗੀਆਂ। ਇਸ ਮੌਕੇ ਭਾਕਿਯੁ ਦੇ ਪ੍ਰਧਾਨ ਰਤਨ ਮਾਨ ਨੇ ਕਿਹਾ ਕਿ ਜਦੋਂ ਤਕ ਸੁਗਰ ਮਿੱਲ ਦਾ ਨਵੀਂਨੀਕਰਨ ਸ਼ੁਰੂ ਨਹੀਂ ਹੁੰਦਾ, ਓਦੋਂ ਤੱਕ ਸੰਘਰਸ਼ ਜਾਰੀ ਰਹੇਗਾ।  ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਵਲੋਂ ਲਗਾਤਾਰ ਗੰਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ, ਜਿਸ ਦਾ ਖ਼ਮਿਆਜਾ ਭਾਜਪਾ ਨੂੰ ਆਉਣ ਵਾਲੀਆਂ ਚੋਣਾਂ ਵਿਚ ਵੇਖਣ ਨੂੰ ਮਿਲੇਗਾ।

ਜਿਵੇਂ ਹੀ ਔਰਤ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਤਾਂ ਉਸ ਤੋਂ ਬਾਅਦ ਕਿਸਾਨ ਟਰੈਕਟਰ ਟਰਾਲੀਆਂ ਵਿਚ ਸੈਂਕੜੇ ਦੀ ਗਿਣਤੀ ਵਿਚ ਕਰਨਾਲ ਦੇ ਸਾਂਸਦ ਅਸ਼ਵਨੀ ਚੋਪੜਾ ਦੇ ਘਰ ਧਰਨਾ ਦੇਣ ਲਈ ਨਿਕਲ ਪਏ ਅਤੇ ਸਾਂਸਦ ਨੂੰ ਲੱਭਣ ਲਈ ਦੇਵੀ ਲਾਲ ਚੌਕ, ਮਹਾਰਾਣਾ ਪ੍ਰਤਾਪ ਚੌਕ, ਪੁਰਾਨੀ ਸਬਜੀ ਮੰਡੀ, ਕੁੰਜਪੁਰਾ ਰੋੜ, ਹਸਪਤਾਲ ਚੌਕ, ਮਿਨੀ ਸਕਰੇਤ ਤੋਂ ਹੁੰਦੇ ਹੋਏ ਸੈ. 9 ਵਿਖੇ ਸਾਂਸਦ ਦੇ ਘਰ ਪਹੁੰਚੇ, ਜਿਥੇ ਕਿਸਾਨਾਂ ਨੇ ਧਰਨਾ ਦਿਤਾ ਤੇ ਨਾਹਰੇਬਾਜ਼ੀ ਕੀਤੀ।

ਇਸ ਮੌਕੇ 'ਤੇ ਰਤਨਮਾਨ ਨੇ ਕਿਹਾ ਕਿ ਸਾਨੂੰ ਬੜੇ ਦੁੱਖ ਨਾਲ ਕਹਿਣਾ ਪਿਆ ਹੈ ਕਿ ਸਾਰੇ ਕਰਨਾਲ ਵਿਚ ਸਾਂਸਦ ਸਾਨੂੰ ਨਹੀ ਮਿਲਿਆ ਜਿਸ ਨਾਲ ਬੜਾ ਦੁਖ ਹੋਇਆ ਹੈ ਕਿ ਸਾਡੇ ਵਲੋਂ ਚਣੇ ਗਏ ਸਾਂਸਦ ਹੀ ਸਾਨੂੰ ਨਹੀ ਮਿਲ ਰਹੇ। ਅਸੀ ਅਪਣਾ ਦੁਖੜਾ ਕਿਸ ਕੋਲ ਫਰੋਲੀਏ । ਅੱਜ ਗ੍ਰਿਫ਼ਤਾਰੀਆਂ ਦੇਣ ਵਾਲੀਆਂ ਔਰਤਾਂ ਵਿਚ ਨੀਲਮ ਰਾਣਾ, ਸੁਨਿਤਾ, ਗਿਆਨੋ, ਧਰਮਵੰਤੀ, ਸੰਤੋਸ, ਰੋਸ਼ਨੀ, ਨੀਲਮ ਤੋਂ ਇਲਾਵਾ ਹੋਰ ਔਰਤਾਂ ਸ਼ਾਮਲ ਸਨ।