ਮਹਿਲਾਵਾਂ ਦੀ ਰਾਖੀ ਕਰੇਗੀ ਇਹ ਅਨੌਖੀ 'ਸਮਾਰਟ ਚੂੜੀ'

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ 'ਚ ਔਰਤਾਂ ਯੋਨ ਸ਼ੋਸ਼ਣ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਅਜਿਹੇ 'ਚ ਹੈਦਰਾਬਾਦ ਦੇ 23 ਸਾਲਾਂ ਨੌਜਵਾਨ ਨੇ ਇੱਕ 'ਸਮਾਰਟ' ਚੂੜੀ....

youth made a smart bangle for the safety of women

ਨਵੀਂ ਦਿੱਲੀ : ਦੇਸ਼ 'ਚ ਔਰਤਾਂ ਯੋਨ ਸ਼ੋਸ਼ਣ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਅਜਿਹੇ 'ਚ ਹੈਦਰਾਬਾਦ ਦੇ 23 ਸਾਲਾਂ ਨੌਜਵਾਨ ਨੇ ਇੱਕ 'ਸਮਾਰਟ' ਚੂੜੀ ਦੀ ਮਦਦ ਨਾਲ ਮਹਿਲਾਵਾਂ ਦੀ ਰਾਖੀ ਕਰਨ ਦੀ ਇੱਕ ਨਿਵੇਕਲੀ ਕਾਢ ਕੱਢੀ ਹੈ। ਗਾਦੀ ਹਰੀਸ਼ ਨਾਂਅ ਦੇ ਇਸ ਨੌਜਵਾਨ ਨੇ ਆਪਣੇ ਇੱਕ ਦੋਸਤ ਸਾਈ ਤੇਜਾ ਨਾਲ ਮਿਲ ਕੇ ਇੱਕ ਅਜਿਹੀ ਸਮਾਰਟ ਚੂੜੀ ਬਣਾਈ ਹੈ।

ਜੋ ਖ਼ਤਰੇ ਦੀ ਹਾਲਤ ਵਿੱਚ ਹਮਲਾਵਰ ਨੂੰ ਬਿਜਲੀ ਦਾ ਝਟਕਾ ਮਾਰੇਗੀ ਤੇ ਤੁਰੰਤ ਉਸ ਕੁੜੀ ਜਾਂ ਔਰਤ ਦੇ ਰਿਸ਼ਤੇਦਾਰਾਂ ਅਤੇ ਪੁਲਿਸ ਨੂੰ ਇੱਕ ਐੱਸਐੱਮਐੱਸ ਰਾਹੀਂ ਸੁਨੇਹਾ ਵੀ ਭੇਜੇਗੀ। ਬਿਲਕੁਲ ਚੂੜੀ ਦੀ ਸ਼ਕਲ ਦਾ ਇਹ ਵਿਸ਼ੇਸ਼ ਉਪਕਰਣ ਉਦੋਂ ਐਕਟੀਵੇਟ ਹੋਵੇਗਾ, ਜਦੋਂ ਔਰਤ ਆਪਣੀ ਬਾਂਹ ਨੂੰ ਇੱਕ ਖ਼ਾਸ ਕੋਣ ਉੱਤੇ ਮੋੜੇਗੀ। ਜੇ ਕੋਈ ਹਮਲਾਵਰ ਔਰਤ ਦੀ ਬਾਂਹ ਫੜੇਗਾ, ਤਾਂ ਉਸ ਹਮਲਾਵਰ ਨੂੰ ਤੁਰੰਤ ਬਿਜਲੀ ਦਾ ਝਟਕਾ ਲੱਗੇਗਾ ਤੇ ਸਾਰੀਆਂ ਲੋੜੀਂਦੀਆਂ ਥਾਵਾਂ ਉੱਤੇ ਅਲਰਟ ਮੈਸੇਜ ਪੁੱਜ ਜਾਣਗੇ।

ਲਾਗਲੇ ਪੁਲਿਸ ਥਾਣਿਆਂ ਉੱਤੇ ਇਹ ਆਪਣੇ–ਆਪ ਪੁੱਜ ਜਾਣਗੇ। ਗਾਦੀ ਹਰੀਸ਼ ਨੇ ਦੱਸਿਆ ਕਿ ਬਾਜ਼ਾਰ ਵਿੱਚ ਅਜਿਹੇ ਹੋਰ ਬਹੁਤ ਸਾਰੇ ਉਪਕਰਣ ਤੇ ਯੰਤਰ ਉਪਲਬਧ ਹਨ ਪਰ ਇਹ ਯੰਤਰ ਹੋਰਨਾਂ ਸਭ ਤੋਂ ਵੱਖ ਹੈ। ਉਸ ਨੇ ਕਿਹਾ ਕਿ ਅੱਜ ਕੱਲ੍ਹ ਔਰਤਾਂ ਪ੍ਰਤੀ ਅਪਰਾਧ ਬਹੁਤ ਜ਼ਿਆਦਾ ਵਧਦੇ ਜਾ ਰਹੇ ਹਨ। ਇਸ ਲਈ ਅਜਿਹੇ ਉਪਕਰਣਾਂ, ਯੰਤਰਾਂ ਭਾਵ ਗੈਜੇਟਸ ਦੀ ਜ਼ਰੂਰਤ ਵੀ ਵਧਦੀ ਜਾ ਰਹੀ ਹੈ। ਹਰੀਸ਼ ਨੇ ਕਿਹਾ ਕਿ ਉਸ ਨੂੰ ਇਹ ਪ੍ਰੋਜੈਕਟ ਮੁਕੰਮਲ ਕਰਨ ਲਈ ਸਰਕਾਰੀ ਸਹਾਇਤਾ ਦੀ ਲੋੜ ਹੈ।