ਬੀ.ਐਸ.ਐਫ਼ ਨੇ ਸਰਹੱਦ 'ਤੇ ਪਾਕਿ ਘੁਸਪੈਠੀਆ ਕੀਤਾ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀ.ਐੱਸ.ਐੱਫ. ਦੇ ਸੂਤਰਾਂ ਨੇ ਦਸਿਆ ਕਿ ਬਾਖਾਸਰ ਥਾਣਾ ਖੇਤਰ ਦੀ ਮੋਹਰੀ ਚੌਕੀ ਕੋਲ ਸ਼ੁਕਰਵਾਰ ਦੇਰ ਰਾਤ ਕਰੀਬ ਇਕ ਵਜੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਇਕ ਪਾਕਿਸਤਾਨੀ...

Army

ਬਾੜਮੇਰ, 8 ਅਗੱਸਤ : ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ 'ਚ ਭਾਰਤ ਪਾਕਿਸਤਾਨ ਸਰਹੱਦ 'ਤੇ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਭਾਰਤੀ ਸਰਹੱਦ 'ਚ ਪ੍ਰਵੇਸ਼ ਕਰ ਰਹੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਸੁੱਟਿਆ। ਬੀ.ਐੱਸ.ਐੱਫ. ਦੇ ਸੂਤਰਾਂ ਨੇ ਦਸਿਆ ਕਿ ਬਾਖਾਸਰ ਥਾਣਾ ਖੇਤਰ ਦੀ ਮੋਹਰੀ ਚੌਕੀ ਕੋਲ ਸ਼ੁਕਰਵਾਰ ਦੇਰ ਰਾਤ ਕਰੀਬ ਇਕ ਵਜੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਇਕ ਪਾਕਿਸਤਾਨੀ ਨੌਜਵਾਨ ਨੂੰ ਤਾਰਬੰਦੀ ਵਲ ਆਉਂਦੇ ਦੇਖਿਆ।

 

ਜਵਾਨਾਂ ਨੇ ਉਸ ਨੂੰ ਵਾਪਸ ਜਾਣ ਦੀ ਚਿਤਾਵਨੀ ਦਿਤੀ, ਜਿਸ ਨੂੰ ਉਸ ਨੇ ਅਣਸੁਣਿਆ ਕਰ ਦਿਤਾ ਅਤੇ ਤਾਰਬੰਦੀ ਪਾਰ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਇਸ ਤੋਂ ਬਾਅਦ ਜਵਾਨਾਂ ਨੇ ਗੋਲੀ ਚਲਾ ਦਿਤੀ, ਇਸ ਨਾਲ ਘੁਸਪੈਠੀਏ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬੀ.ਐੱਸ.ਐੱਫ. ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਸਥਾਨਕ ਪੁਲਿਸ ਨੂੰ ਵੀ ਸੂਚਨਾ ਦਿਤੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਡਿਪਟੀ ਸੁਪਰਡੈਂਟ ਚੌਹਟਨ ਅਜੀਤ ਸਿੰਘ, ਬਾਖਾਸਰ ਥਾਣਾ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਲਾਸ਼ ਪੋਸਟਮਾਰਟ ਲਈ ਭਿਜਵਾ ਦਿਤੀ ਹੈ। ਪੋਸਟਮਾਰਟਮ ਤੋਂ ਬਾਅਦ ਪਾਕਿਸਤਾਨ ਨੂੰ ਇਸ ਦੀ ਸੂਚਨਾ ਦਿਤੀ ਜਾਵੇਗੀ।  (ਪੀਟੀਆਈ)