ਦਵਿੰਦਰ ਕੇਸ : ਐਨ.ਆਈ.ਏ ਨੇ ਕਸ਼ਮੀਰ ਦੀਆਂ ਵੱਖ-ਵੱਖ ਥਾਵਾਂ ’ਤੇ ਕੀਤੀ ਛਾਪੇਮਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਸੁਰੱਖਿਆ ਏਜੰਸੀ (ਐਨ. ਆਈ. ਏ.) ਨੇ ਮੁਅੱਤਲ ਡੀ. ਜੀ. ਪੀ. ਦੇਵਿੰਦਰ ਸਿੰਘ ਦੇ ਮਾਮਲੇ ਦੇ ਸਬੰਧ ’ਚ ਸਨਿਚਰਵਾਰ ਨੂੰ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ’ਚ ਛਾਪੇਮਾਰੀ

DSP Davinder Singh

ਸ੍ਰੀਨਗਰ, 8 ਅਗੱਸਤ : ਰਾਸ਼ਟਰੀ ਸੁਰੱਖਿਆ ਏਜੰਸੀ (ਐਨ. ਆਈ. ਏ.) ਨੇ ਮੁਅੱਤਲ ਡੀ. ਜੀ. ਪੀ. ਦੇਵਿੰਦਰ ਸਿੰਘ ਦੇ ਮਾਮਲੇ ਦੇ ਸਬੰਧ ’ਚ ਸਨਿਚਰਵਾਰ ਨੂੰ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ’ਚ ਛਾਪੇਮਾਰੀ ਕੀਤੀ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਐਨ. ਆਈ. ਏ. ਦੇ ਅਧਿਕਾਰੀਆਂ ਨੇ ਸ਼੍ਰੀਨਗਰ ’ਚ ਇਕ ਕਾਲੀਨ ਵਪਾਰੀ ਦੇ ਘਰ ਅਤੇ ਦਫ਼ਤਰ ’ਤੇ ਛਾਪੇਮਾਰੀ ਕੀਤੀ। ਉਨ੍ਹਾਂ ਨੇ ਕਿਹਾ ਕਿ ਘਾਟੀ ਵਿਚ ਹੋਰ ਥਾਵਾਂ ’ਤੇ ਵੀ ਇਸ ਤਰ੍ਹਾਂ ਦੇ ਛਾਪੇ ਮਾਰੇ ਗਏ। ਅਜੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਦਵਿੰਦਰ ਸਿੰਘ ਨੂੰ ਇਸ ਸਾਲ 13 ਜਨਵਰੀ ਨੂੰ ਹਾਈਵੇਅ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਸਮੇਂ ਉਹ ਹਿਜ਼ਬੁਲ ਮੁਜਾਹਿਦੀਨ ਦੇ ਇਕ ਸੀਨੀਅਰ ਕਮਾਂਡਰ ਨਾਵੇਦ ਬਾਬੂ ਅਤੇ ਹੋਰ ਅਤਿਵਾਦੀਆਂ ਨੂੰ ਕਾਰ ਤੋਂ ਜੰਮੂ ਲਿਜਾ ਰਹੇ ਸਨ। ਐੱਨ. ਆਈ. ਏ. ਨੇ ਇਸ ਸਬੰਧ ਵਿਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਜੰਮੂ-ਕਸ਼ਮੀਰ ਘਾਟੀ ਵਿਚ ਕਈ ਥਾਂ ਛਾਪੇਮਾਰੀ ਕੀਤੀ। (ਪੀਟੀਆਈ)