ਰਾਮ ਮੰਦਰ ਭੂਮੀ ਪੂਜਨ ਨੂੰ 200 ਟੀਵੀ ਚੈਨਲਾਂ 'ਤੇ 16 ਕਰੋੜ ਤੋਂ ਵਧ ਲੋਕਾਂ ਨੇ ਲਾਈਵ ਦੇਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਮ ਮੰਦਰ ਦਾ ਨੀਂਹ ਪੱਥਰ ਅਯੋਧਿਆ 'ਚ ਕੀਤਾ ਗਿਆ ਹੈ। 5 ਅਗੱਸਤ ਨੂੰ 16 ਕਰੋੜ ਤੋਂ ਵਧ ਲੋਕਾਂ ਨੇ ਸ਼੍ਰੀ ਰਾਮ ਮੰਦਰ ਦੇ ਭੂਮੀ ਪੂਜਨ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦੇਖਿਆ।

Ram Mandir Bhoomi Pujan

ਨਵੀਂ ਦਿੱਲੀ, 8 ਅਗੱਸਤ : ਰਾਮ ਮੰਦਰ ਦਾ ਨੀਂਹ ਪੱਥਰ ਅਯੋਧਿਆ 'ਚ ਕੀਤਾ ਗਿਆ ਹੈ। 5 ਅਗੱਸਤ ਨੂੰ 16 ਕਰੋੜ ਤੋਂ ਵਧ ਲੋਕਾਂ ਨੇ ਸ਼੍ਰੀ ਰਾਮ ਮੰਦਰ ਦੇ ਭੂਮੀ ਪੂਜਨ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦੇਖਿਆ। ਇਹ ਅੰਕੜਾ ਪ੍ਰਸਾਰ ਭਾਰਤੀ ਦੇ ਸ਼ੁਰੂਆਤੀ ਅਨੁਮਾਨ ਤੋਂ ਮਿਲਿਆ ਹੈ। ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਸ਼ੀ ਸ਼ੇਖਰ ਵੈਂਪਤੀ ਨੇ ਕਿਹਾ ਕਿ ਦੂਰਦਰਸ਼ਨ ਦਾ ਸਿੱਧਾ ਪ੍ਰਸਾਰਣ ਵੇਖਣ ਵਾਲੇ ਦਰਸ਼ਕਾਂ ਦੀ ਗਿਣਤੀ ਬੁਧਵਾਰ ਨੂੰ ਸਵੇਰੇ 10.45 ਵਜੇ ਤੋਂ ਦੁਪਹਿਰ 2 ਵਜੇ ਦੇ ਵਿਚਕਾਰ ਮੁੱਖ ਸਮਾਗਮਾਂ ਦੌਰਾਨ ਲਗਭਗ 200 ਟੀਵੀ ਚੈਨਲਾਂ ਦੁਆਰਾ ਪ੍ਰਸਾਰਿਤ ਕੀਤੀ ਗਈ।

ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਦਰਸ਼ਕਾਂ ਨੇ ਭਾਰਤ 'ਚ ਟੀਵੀ ਦੀ ਦੁਨੀਆਂ ਵਿਚ ਭੂਮੀਪੁਜਨ ਪ੍ਰੋਗਰਾਮ ਨੂੰ 7 ਅਰਬ ਮਿੰਟ ਤੋਂ ਵੀ ਵਧ ਸਮੇਂ ਤਕ ਵੇਖਿਆ। ਪਹਿਲੇ ਸ਼ੁਰੂਆਤੀ ਅਨੁਮਾਨਾਂ ਅਨੁਸਾਰ 16 ਕਰੋੜ ਤੋਂ ਵਧ ਲੋਕਾਂ ਨੇ ਅਯੋਧਿਆ 'ਚ ਸ਼੍ਰੀ ਰਾਮ ਮੰਦਰ ਦੇ ਭੂਮੀਪੁਜਨ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦੇਖਿਆ ਸੀ। (ਪੀਟੀਆਈ)

ਭਾਜਪਾ ਆਗੂ ਨੇ ਕਿਹਾ 'ਹਸਪਤਾਲ  ਤੋਂ ਜ਼ਿਆਦਾ ਜ਼ਰੂਰੀ ਹੈ ਮੰਦਰ ਸਭਿਆਚਾਰ'

ਕੋਲਕਾਤਾ, 8 ਅਗੱਸਤ : ਪਛਮੀ ਬੰਗਾਲ ਭਾਜਪਾ ਇਕਾਈ ਦੇ ਪ੍ਰਧਾਨ ਦਿਲੀਪ ਘੋਸ਼ ਨੇ ਸ਼ੁਕਰਵਾਰ ਨੂੰ ਅਯੁੱਧਿਆ ਦੇ ਰਾਮ ਮੰਦਰ ਲਈ ਭੂਮੀ ਪੂਜਨ ਦਾ ਵਿਰੋਧ ਕਰਨ ਵਾਲਿਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹਸਪਤਾਲ ਦੀ ਉਸਾਰੀ ਦੀ ਵਕਾਲਤ ਕਰਨ ਵਾਲਿਆਂ ਵਿਚ ਸਮਝ ਦੀ ਘਾਟ ਹੈ ਕਿ “ਹਸਪਤਾਲ ਦੇ ਸਭਿਆਚਾਰ ਤੋਂ ਵਧ ਮੰਦਰ ਦੇ ਸਭਿਆਚਾਰ ਦੀ ਜ਼ਰੂਰਤ ਹੈ।''

ਉਨ੍ਹਾਂ ਨੇ ਕਿਹਾ ਕਿ ਜੋ ਲੋਕ ਅਯੁੱਧਿਆ 'ਚ ਹਸਪਤਾਲ ਦੇ ਹੱਕ 'ਚ ਬੋਲ ਰਹੇ ਹਨ, ਉਹ ਖ਼ੁਦ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ 'ਚ ਅਸਫਲ ਰਹੇ ਹਨ। ਹਾਲਾਂਕਿ ਘੋਸ਼ ਨੇ ਕਿਸੇ ਪਾਰਟੀ ਜਾਂ ਵਿਅਕਤੀ ਦਾ ਨਾਂ ਨਹੀਂ ਲਿਆ। ਉਨ੍ਹਾਂ ਕਿਹਾ ਕਿ ਜੋ ਲੋਕ ਅਪਣੇ ਧਰਮ ਬਾਰੇ ਬੋਲਣ ਤੋਂ ਡਰਦੇ ਹਨ ਉਹ ਰਾਮ ਮੰਦਰ ਦੀ ਉਸਾਰੀ ਦੇ ਵਿਰੁਧ ਬੋਲ ਰਹੇ ਹਨ, ਪਰ ਜਿਹੜੇ ਲੋਕ ਅਪਣੀ ਵਿਸ਼ਵਾਸ ਅਤੇ ਭਗਵਾਨ ਸ੍ਰੀ ਰਾਮ ਦੀ ਪੂਜਾ ਲਈ ਮਾਣ ਕਰਦੇ ਹਨ, ਉਹ ਇਸ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮੰਦਰ ਦੀ ਥਾਂ ਹਸਪਤਾਲ ਦੀ ਗੱਲ ਕਰ ਰਹੇ ਹਨ, ਉਹ ਲੋਕਾਂ ਨੂੰ ਧੋਖਾ ਦੇ ਰਹੇ ਹਨ।    (ਪੀਟੀਆਈ)