ਜੰਮੂ-ਕਸ਼ਮੀਰ: ਅਤਿਵਾਦੀਆਂ ਨੇ ਭਾਜਪਾ ਨੇਤਾ ਅਤੇ ਉਸ ਦੀ ਪਤਨੀ ’ਤੇ ਕੀਤਾ ਹਮਲਾ, ਦੋਵਾਂ ਦੀ ਮੌਤ
ਅਨੰਤਨਾਗ ਜ਼ਿਲ੍ਹੇ ਦੇ ਲਾਲ ਚੌਕ ਇਲਾਕੇ ਵਿਚ ਕੁਲਗਾਮ ਦੇ ਇਕ ਸਰਪੰਚ ਅਤੇ ਉਹਨਾਂ ਦੀ ਪਤਨੀ ਦੀ ਸੋਮਵਾਰ ਦੁਪਹਿਰ ਅਤਿਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਸ੍ਰੀਨਗਰ: ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਲਾਲ ਚੌਕ ਇਲਾਕੇ ਵਿਚ ਕੁਲਗਾਮ ਦੇ ਇਕ ਸਰਪੰਚ ਅਤੇ ਉਹਨਾਂ ਦੀ ਪਤਨੀ ਦੀ ਸੋਮਵਾਰ ਦੁਪਹਿਰ ਅਤਿਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਅਨੰਤਨਾਗ ਦੇ ਲਾਲ ਚੌਂਕ ਇਲਾਕੇ ਵਿਚ ਅਤਿਵਾਦੀਆਂ ਨੇ ਰੇਡਵਾਨੀ ਬਾਲਾ ਤੋਂ ਭਾਜਪਾ ਸਰਪੰਚ ਗੁਲਾਮ ਰਸੂਲ ਦਰ ਅਤੇ ਉਹਨਾਂ ਦੀ ਪਤਨੀ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ।
ਹੋਰ ਪੜ੍ਹੋ: ਉਲੰਪਿਕ: ਸੋਨ ਤਮਗਾ ਜੇਤੂ ਨੀਰਜ ਚੋਪੜਾ ਦੇ ਨਾਂਅ 'ਤੇ ਫੈਲੋਸ਼ਿਪ ਦੇਵੇਗੀ ਗੋਰਖਪੁਰ ਯੂਨੀਵਰਸਿਟੀ
ਇਸ ਹਮਲੇ ਵਿਚ ਦੋਵੇਂ ਗੰਭੀਰ ਜ਼ਖਮੀ ਹੋ ਗਏ। ਉਹਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ। ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਹੋਰ ਪੜ੍ਹੋ: ਸ਼ਿਵਸੈਨਾ ਦਾ ਸਵਾਲ- ਰਾਜੀਵ ਗਾਂਧੀ ਨੇ ਹਾਕੀ ਨਹੀਂ ਚੁੱਕੀ ਤਾਂ ਮੋਦੀ ਨੇ ਕ੍ਰਿਕਟ ਵਿਚ ਕੀ ਕੀਤਾ?
ਦੱਸ ਦਈਏ ਕਿ ਸਰਪੰਚ ਗੁਲਾਮ ਰਸੂਲ ਦਰ ਕੁਲਗਾਮ ਭਾਜਪਾ ਕਿਸਾਨ ਮੋਰਚਾ ਦੇ ਪ੍ਰਧਾਨ ਵੀ ਸਨ। ਭਾਜਪਾ ਜੰਮੂ-ਕਸ਼ਮੀਰ ਦੇ ਬੁਲਾਰੇ ਅਲਤਾਫ ਠਾਕੁਰ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ।