ਦਿੱਲੀ ’ਚ ਅੱਜ ਤੋਂ ਖੁਲ੍ਹਣਗੇ ਸਕੂਲ ਤੇ ਹਫ਼ਤਾਵਾਰੀ ਬਾਜ਼ਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ, ਕੋਰੋਨਾ ਨਿਯਮਾਂ ਦੀ ਪਾਲਣਾ ਕਰੋ

Arvind Kejriwal

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸੋਮਵਾਰ ਤੋਂ ਸਾਰੇ ਹਫ਼ਤਾਵਾਰੀ ਬਜ਼ਾਰ ਦੁਬਾਰਾ ਖੁਲ੍ਹਣ ਜਾ ਰਹੇ ਹਨ। ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਦਿੱਲੀ ਭਰ ਦੇ ਬਾਜ਼ਾਰ ਬੰਦ ਕੀਤੇ ਗਏ ਸਨ। ਹੁਣ ਰੋਜ਼ਾਨਾ ਕੋਰੋਨਾ ਦੇ ਮਾਮਲਿਆਂ ਵਿਚ ਗਿਰਾਵਟ ਦੇਖ ਕੇ, ਅਨਲੌਕ ਦੀ ਪ੍ਰਕਿਰਿਆ ਦੇ ਦੌਰਾਨ ਸਾਰੇ ਬਾਜਾਰ ਖੋਲ੍ਹਣ ਦੀ ਆਗਿਆ ਦੇ ਦਿਤੀ ਗਈ ਹੈ।

ਦਿੱਲੀ ਦੇ ਸਾਰੇ ਹਫ਼ਤਾਵਾਰੀ ਬਾਜ਼ਾਰ ਖੋਲ੍ਹਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ “ਸੋਮਵਾਰ ਤੋਂ ਦਿੱਲੀ ਵਿਚ ਹਫ਼ਤਾਵਾਰੀ ਬਾਜਾਰ ਖੁਲ੍ਹ ਰਹੇ ਹਨ। ਸਰਕਾਰ ਗ਼ਰੀਬ ਲੋਕਾਂ ਅਤੇ ਉਨ੍ਹਾਂ ਦੀ ਰੋਜੀ ਰੋਟੀ ਲਈ ਬਹੁਤ ਚਿੰਤਤ ਹੈ। ਹਾਲਾਂਕਿ, ਹਰ ਕਿਸੇ ਦੀ ਸਿਹਤ ਅਤੇ ਉਨ੍ਹਾਂ ਦੀ ਜ਼ਿੰਦਗੀ ਵੀ ਮਹੱਤਵਪੂਰਨ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਬਾਜਾਰ ਖੁਲ੍ਹਣ ਤੋਂ ਬਾਅਦ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰੋ।’’

 

 

ਲੰਮੇ ਸਮੇਂ ਬਾਅਦ ਦਿੱਲੀ ਵਿਚ ਹਫ਼ਤਾਵਾਰੀ ਬਾਜ਼ਾਰ ਖੁੱਲ੍ਹਣ ਵਾਲੇ ਹਨ। ਇਸ ਤੋਂ ਪਹਿਲਾਂ, ਇਕ ਹਫ਼ਤਾਵਾਰੀ ਬਾਜ਼ਾਰ ਨੂੰ 50 ਪ੍ਰਤੀਸਤ ਵਿਕਰੇਤਾਵਾਂ ਦੇ ਨਾਲ ਖੋਲ੍ਹਣ ਦੀ ਆਗਿਆ ਦਿਤੀ ਗਈ ਸੀ। ਦਿੱਲੀ ਵਿਚ ਕੋਰੋਨਾ ਦੇ ਮਾਮਲਿਆਂ ’ਚ ਗਿਰਾਵਟ ਦੇਖਣ ਤੋਂ ਬਾਅਦ ਦੋ ਹਫ਼ਤੇ ਪਹਿਲਾਂ ਹੀ ਮੈਟਰੋ ਨੂੰ 100 ਪ੍ਰਤੀਸਤ ਸਮਰੱਥਾ ਨਾਲ ਚਲਾਉਣ ਦੀ ਆਗਿਆ ਦਿਤੀ ਗਈ ਸੀ।

 

ਸਰਕਾਰ ਦੇ ਹਫ਼ਤਾਵਾਰੀ ਬਾਜ਼ਾਰ ਖ੍ਹੋਲਣ ਦੇ ਇਸ ਫ਼ੈਸਲੇ ਨਾਲ ਬਹੁਤ ਸਾਰੇ ਛੋਟੇ ਵਪਾਰੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਹ ਅਪਣੀ ਰੋਜ਼ੀ-ਰੋਟੀ ਚਲਾ ਸਕਣਗੇ। ਇਸ ਦੇ ਨਾਲ ਹੀ ਡੀਟੀਸੀ ਦੀਆਂ ਬੱਸਾਂ, ਜਿਨ੍ਹਾਂ ਨੂੰ ਦਿੱਲੀ ਦੀਆਂ ਸੜਕਾਂ ਦਾ ਜੀਵਨ ਕਿਹਾ ਜਾਂਦਾ ਹੈ, ਵੀ ਸੋਮਵਾਰ ਤੋਂ ਪੂਰੀ ਸਮਰੱਥਾ ਵਾਲੀ ਸੀਟ ਦੇ ਨਾਲ ਸਵਾਰੀ ਕਰ ਸਕਣਗੀਆਂ।

ਦਿੱਲੀ ’ਚ ਅੱਜ ਤੋਂ ਖੁਲ੍ਹਣਗੇ ਸਕੂਲ, ਸਰਕਾਰ ਨੇ ਜਾਰੀ ਕੀਤੀ ਸੂਚਨਾ
ਦਿੱਲੀ ਵਿਚ ਸੋਮਵਾਰ ਤੋਂ ਸਕੂਲ ਖੁਲ੍ਹਣਗੇ। ਕੇਜਰੀਵਾਲ ਸਰਕਾਰ ਨੇ ਇਸ ਨੂੰ ਲੈ ਕੇ ਆਦੇਸ਼ ਜਾਰੀ ਕੀਤਾ ਹੈ। ਕਾਫੀ ਸਮੇਂ ਤੋਂ ਰਾਜਧਾਨੀ ਵਿਚ ਸਕੂਲ ਕਾਲਜ ਨੂੰ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ ਹਾਲਾਂਕਿ ਸਰਕਾਰ ਕੋਵਿਡ ਦਾ ਹਵਾਲਾ ਦੇ ਕੇ ਇਸ ਨੂੰ ਖੋਲ੍ਹਣ ’ਤੇ ਰਾਜੀ ਨਹੀਂ ਸੀ। 

ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ ਵਲੋਂ ਜਾਰੀ ਆਦੇਸ਼ ਵਿਚ ਇਹ ਦੱਸਿਆ ਗਿਆ ਹੈ ਕਿ ਸਕੂਲ ਸਿਰਫ਼ ਤੇ ਸਿਰਫ਼ ਉਹੀ ਵਿਦਿਆਰਥੀ ਆ ਸਕਦੇ ਹਨ ਜਿਨ੍ਹਾਂ ਨੇ ਬੋਰਡ ਪ੍ਰੀਖਿਆ ਨਾਲ ਸੰਬੰਧਤ ਕੌਂਸਲਿੰਗ/ਮਾਰਗਦਰਸ਼ਨ ਤੇ ਵਿਵਹਾਰਕ ਗਤੀਵਿਧੀਆਂ ਸਮੇਤ ਦਾਖ਼ਲੇ ਸੰਬੰਧੀ ਕਾਰਜਾਂ ਲਈ ਉੱਚਿਤ ਦਿਸ਼ਾ-ਨਿਰਦੇਸ਼ 
ਚਾਹੀਦੇ ਹਨ।