ਹੁਣ ਚੀਨ ਵਿਚ ਮਿਲਿਆ ਜ਼ੂਨੋਟਿਕ ਲੈਂਗਿਆ ਵਾਇਰਸ, ਹੁਣ ਤੱਕ 35 ਸੰਕਰਮਿਤ
ਲੈਂਗਿਆ ਹੈਨੀਪਾਵਾਇਰਸ ਜੋ ਚੀਨ ਦੇ ਸ਼ਾਨਡੋਂਗ ਅਤੇ ਹੇਨਾਨ ਪ੍ਰਾਂਤਾਂ ਵਿੱਚ ਪਾਇਆ ਗਿਆ ਹੈ ਅਤੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਸੰਚਾਰਿਤ ਹੋ ਸਕਦਾ ਹੈ।
ਚੀਨ - ਤਾਇਵਾਨ ਦੇ ਰੋਗ ਨਿਯੰਤਰਣ ਕੇਂਦਰ (ਸੀਡੀਸੀ) ਨੇ ਕਿਹਾ ਕਿ ਚੀਨ ਵਿਚ ਇਕ ਨਵਾਂ ਵਾਇਰਸ ਪਾਇਆ ਗਿਆ ਹੈ, ਜਿਸ ਦਾ ਨਾਮ ਜ਼ੂਨੋਟਿਕ ਲੈਂਗਿਆ ਵਾਇਰਸ ਹੈ, ਹੁਣ ਤੱਕ 35 ਲੋਕ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਤਾਈਪੇ ਵਾਇਰਸ ਦੀ ਪਛਾਣ ਕਰਨ ਅਤੇ ਇਸ ਦੇ ਫੈਲਣ ਦੀ ਨਿਗਰਾਨੀ ਕਰਨ ਲਈ ਇੱਕ ਨਿਊਕਲੀਕ ਐਸਿਡ ਟੈਸਟਿੰਗ ਵਿਧੀ ਸਥਾਪਤ ਕਰੇਗੀ।
ਲੈਂਗਿਆ ਹੈਨੀਪਾਵਾਇਰਸ ਜੋ ਚੀਨ ਦੇ ਸ਼ਾਨਡੋਂਗ ਅਤੇ ਹੇਨਾਨ ਪ੍ਰਾਂਤਾਂ ਵਿੱਚ ਪਾਇਆ ਗਿਆ ਹੈ ਅਤੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਸੰਚਾਰਿਤ ਹੋ ਸਕਦਾ ਹੈ।
ਤਾਇਵਾਨ ਦੇ ਸੀਡੀਸੀ ਦੇ ਡਿਪਟੀ ਡਾਇਰੈਕਟਰ-ਜਨਰਲ ਚੁਆਂਗ ਜੇਨ-ਸਿਯਾਂਗ ਨੇ ਐਤਵਾਰ ਨੂੰ ਕਿਹਾ ਕਿ ਇੱਕ ਅਧਿਐਨ ਦੇ ਅਨੁਸਾਰ, ਵਾਇਰਸ ਦੇ ਮਨੁੱਖ ਤੋਂ ਮਨੁੱਖ ਵਿਚ ਸੰਚਾਰਨ ਦੀ ਰਿਪੋਰਟ ਨਹੀਂ ਸਾਹਮਣੇ ਨਹੀਂ ਆਈ ਹੈ ਹਾਲਾਂਕਿ, ਉਸੇ ਸਮੇਂ ਉਹਨਾਂ ਕਿਹਾ ਕਿ ਸੀਡੀਸੀ ਨੇ ਅਜੇ ਇਹ ਨਿਰਧਾਰਤ ਕਰਨਾ ਹੈ ਕਿ ਕੀ ਵਾਇਰਸ ਮਨੁੱਖਾਂ ਵਿਚ ਪ੍ਰਸਾਰਿਤ ਕੀਤਾ ਜਾ ਸਕਦਾ ਹੈ ਅਤੇ ਲੋਕਾਂ ਨੂੰ ਵਾਇਰਸ ਬਾਰੇ ਹੋਰ ਅਪਡੇਟਾਂ 'ਤੇ ਪੂਰਾ ਧਿਆਨ ਦੇਣ ਲਈ ਸਾਵਧਾਨ ਕੀਤਾ ਗਿਆ ਹੈ।
ਉਨ੍ਹਾਂ ਨੇ ਘਰੇਲੂ ਪਸ਼ੂਆਂ 'ਤੇ ਕੀਤੇ ਗਏ ਸੀਰੋਲੋਜੀਕਲ ਸਰਵੇ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਜਿੰਨੇ ਟੈਸਟ ਕੀਤੇ ਗਏ ਹਨ ਉਹਨਾਂ ਵਿਚੋਂ 2 ਫੀਸਦੀ ਬੱਕਰੀਆਂ ਅਤੇ 5 ਫ਼ੀਸਦੀ ਕੁੱਤਿਆਂ ਦੇ ਟੈਸਟ ਪਾਜ਼ੇਟਿਵ ਪਾਏ ਗਏ ਹਨ। ਸੀਡੀਸੀ ਦੇ ਡਿਪਟੀ ਡੀਜੀ ਨੇ ਕਿਹਾ ਕਿ 25 ਜੰਗਲੀ ਜਾਨਵਰਾਂ ਦੀਆਂ ਸਪੀਸੀਜ਼ ਦੇ ਟੈਸਟ ਦੇ ਨਤੀਜੇ ਸੁਝਾਅ ਦਿੰਦੇ ਹਨ ਕਿ ਸ਼ਰੂ (ਚੂਹੇ ਵਰਗਾ ਇੱਕ ਛੋਟਾ ਕੀਟਨਾਸ਼ਕ ਥਣਧਾਰੀ) ਲੈਂਗਿਆ ਹੈਨੀਪਾਵਾਇਰਸ ਦਾ ਇੱਕ ਕੁਦਰਤੀ ਭੰਡਾਰ ਹੋ ਸਕਦਾ ਹੈ, ਕਿਉਂਕਿ ਇਹ ਵਾਇਰਸ 27 ਪ੍ਰਤੀਸ਼ਤ ਵਿਚ ਪਾਇਆ ਗਿਆ ਸੀ।
Zoonotic Langya Virus Found in China
ਜਾਂਚ ਵਿਚ ਚੀਨ ਦੇ ਸ਼ਾਨਡੋਂਗ ਅਤੇ ਹੇਨਾਨ ਪ੍ਰਾਂਤਾਂ ਵਿਚ ਲੈਂਗਿਆ ਹੈਨੀਪਾਵਾਇਰਸ ਦੇ ਗੰਭੀਰ ਸੰਕਰਮਣ ਵਾਲੇ 35 ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ, ਅਤੇ ਉਨ੍ਹਾਂ ਵਿਚੋਂ 26 ਸਿਰਫ਼ ਲੈਂਗਿਆ ਵਾਇਰਸ ਨਾਲ ਸੰਕਰਮਿਤ ਸਨ, ਕੋਈ ਹੋਰ ਜਰਾਸੀਮ ਨਹੀਂ ਸੀ।