Indian visa: ਬੰਗਲਾਦੇਸ਼ ’ਚ ਸਾਰੇ ਭਾਰਤੀ ਵੀਜ਼ਾ ਅਰਜ਼ੀ ਕੇਂਦਰ ਅਣਮਿਥੇ ਸਮੇਂ ਲਈ ਬੰਦ
Indian visa: ਬੰਗਲਾਦੇਸ਼ ’ਚ ਚੱਲ ਰਹੀ ਅਸਥਿਰਤਾ ਕਾਰਨ ਸਾਰੇ ਵੀਜ਼ਾ ਕੇਂਦਰ ਅਗਲੇ ਨੋਟਿਸ ਤਕ ਬੰਦ ਰਹਿਣਗੇ।
All Indian visa application centers in Bangladesh closed indefinitely
Indian visa: ਬੰਗਲਾਦੇਸ਼ ਵਿਚ ਸਾਰੇ ਭਾਰਤੀ ਵੀਜ਼ਾ ਅਰਜ਼ੀ ਕੇਂਦਰਾਂ (ਆਈ.ਵੀ.ਏ.ਸੀ) ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿਤਾ ਗਿਆ ਹੈ। ਇੱਕ ਨਿਊਜ਼ ਏਜੰਸੀ ਮੁਤਾਬਕ ਵੀਰਵਾਰ ਨੂੰ ਆਈ.ਵੀ.ਏ.ਸੀ ਦੀ ਵੈੱਬਸਾਈਟ ’ਤੇ ਇਹ ਜਾਣਕਾਰੀ ਦਿਤੀ ਗਈ ਸੀ ਕਿ ਬੰਗਲਾਦੇਸ਼ ’ਚ ਚੱਲ ਰਹੀ ਅਸਥਿਰਤਾ ਕਾਰਨ ਸਾਰੇ ਵੀਜ਼ਾ ਕੇਂਦਰ ਅਗਲੇ ਨੋਟਿਸ ਤਕ ਬੰਦ ਰਹਿਣਗੇ।
ਆਈ.ਵੀ.ਏ.ਸੀ ਦੁਆਰਾ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਵੀਜ਼ਾ ਬਿਨੈਕਾਰਾਂ ਨੂੰ ਐਸ.ਐਮ.ਐਸ ਰਾਹੀਂ ਅਗਲੀ ਅਰਜ਼ੀ ਦੀ ਮਿਤੀ ਬਾਰੇ ਸੂਚਿਤ ਕੀਤਾ ਜਾਵੇਗਾ ਅਤੇ ਉਹ ਅਗਲੇ ਕੰਮ ਵਾਲੇ ਦਿਨ ਅਪਣੇ ਪਾਸਪੋਰਟ ਪ੍ਰਾਪਤ ਕਰਨ ਦੇ ਯੋਗ ਹੋਣਗੇ।