ਰਾਜਸਥਾਨ: DSP ਦਾ ਕਾਂਸਟੇਬਲ ਨਾਲ ਨਹਾਉਂਦੇ ਦਾ ਸ਼ਰਮਨਾਕ ਵੀਡੀਓ ਵਾਇਰਲ, ਦੋਵੇਂ ਮੁਅੱਤਲ
ਆਰਪੀਐਸ ਹੀਰਾਲਾਲ ਸੈਣੀ ਦਾ ਕਹਿਣਾ ਹੈ ਕਿ ਉਹ ਔਰਤ ਨੂੰ ਨਹੀਂ ਜਾਣਦੇ ਅਤੇ ਵੀਡੀਓ ਪੂਰੀ ਤਰ੍ਹਾਂ ਫਰਜ਼ੀ ਹੈ।
ਜੈਪੁਰ: ਰਾਜਸਥਾਨ ਪੁਲਿਸ ਦੀ ਵਰਦੀ ਨੂੰ ਸ਼ਰਮਸਾਰ ਕਰਦੇ ਹੋਏ ਅਜਮੇਰ ਦੇ ਬੇਵਰ (Ajmer, Beawar) ਡੀਐਸਪੀ ਦਾ ਪੂਲ ਵਿਚ ਨਹਾਉਂਦੇ ਹੋਏ ਦਾ ਸ਼ਰਮਨਾਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿਚ, ਡੀਐਸਪੀ ਪੂਲ ਦੇ ਅੰਦਰ ਇਕ ਔਰਤ ਦੇ ਨਾਲ ਨਹਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਇਕ ਬੱਚਾ ਵੀ ਪੂਲ ਵਿਚ ਉਨ੍ਹਾਂ ਦੇ ਨਾਲ ਨਹਾ ਰਿਹਾ ਹੈ। ਡੀਐਸਪੀ ਬੱਚੇ ਦੇ ਸਾਹਮਣੇ ਔਰਤ ਦੇ ਨਾਲ ਅਸ਼ਲੀਲ ਹਰਕਤਾਂ (Obscene Acts) ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਡੀਜੀਪੀ ਨੇ ਡੀਐਸਪੀ ਨੂੰ ਮੁਅੱਤਲ (Both Suspended) ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਹੋਰ ਵੀ ਪੜ੍ਹੋ: ਸਾਬਕਾ IPS ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ
ਅਜਮੇਰ ਦੇ ਆਈਜੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਡੀਐਸਪੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਡੀਐਸਪੀ ਦਾ ਕਹਿਣਾ ਹੈ ਕਿ ਉਹ ਔਰਤ ਨੂੰ ਨਹੀਂ ਜਾਣਦੇ ਅਤੇ ਵੀਡੀਓ ਪੂਰੀ ਤਰ੍ਹਾਂ ਫਰਜ਼ੀ ਹੈ। ਇਸ ਵੀਡੀਓ ਨੂੰ ਬਦਲ ਕੇ ਵਾਇਰਲ ਕੀਤਾ ਜਾ ਰਿਹਾ ਹੈ। ਮਹਿਲਾ ਕਾਂਸਟੇਬਲ ਨੇ ਵੀ ਇਸ ਮਾਮਲੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿਚ ਦੱਸਿਆ ਗਿਆ ਸੀ ਕਿ ਕੋਈ ਉਸਨੂੰ ਫਰਜ਼ੀ ਵੀਡੀਓ ਬਣਾ ਕੇ ਬਲੈਕਮੇਲ ਕਰ ਰਿਹਾ ਹੈ।
ਹੋਰ ਵੀ ਪੜ੍ਹੋ: ਕਰਨਾਲ: ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ, ਅੱਜ ਵੀ ਇੰਟਰਨੈੱਟ ਸੇਵਾਵਾਂ ਠੱਪ
ਦੱਸ ਦੇਈਏ ਕਿ ਆਰਪੀਐਸ ਹੀਰਾਲਾਲ ਸੈਣੀ (RPS Hiralal) ਨੂੰ ਅਜਮੇਰ ਜ਼ਿਲ੍ਹੇ ਦੇ ਬਿਆਵਰ ਵਿਚ ਡੀਐਸਪੀ ਵਜੋਂ ਤਾਇਨਾਤ ਕੀਤਾ ਗਿਆ ਸੀ। ਹਾਲ ਹੀ ਵਿਚ, ਉਸਦਾ ਇਕ ਮਹਿਲਾ ਕਾਂਸਟੇਬਲ (Woman Constable) ਨਾਲ ਪੂਲ ਵਿਚ ਨਹਾਉਣ ਦਾ (Taking Bath in Pool) ਵੀਡੀਓ ਸਾਹਮਣੇ ਆਇਆ ਹੈ।ਵੀਡੀਓ ਵਿਚ ਇਕ ਬੱਚਾ (Child) ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਬੱਚਾ ਵੀ ਮਹਿਲਾ ਕਾਂਸਟੇਬਲ ਦਾ ਹੈ। ਇਹ ਵੀਡੀਓ ਲਗਭਗ 2.38 ਮਿੰਟ ਦਾ ਹੈ, ਜਿਸ ਵਿਚ ਸਾਰੀਆਂ ਹੱਦਾਂ ਪਾਰ ਕਰਦਿਆਂ, ਦੋਵੇਂ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆਉਂਦੇ ਹਨ। ਸ਼ਿਕਾਇਤ ਮਿਲਣ ਤੋਂ ਬਾਅਦ ਡੀਐਸਪੀ ਹੀਰਾਲਾਲ ਸੈਣੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸ਼ਿਕਾਇਤ ਤੋਂ ਬਾਅਦ ਮਹਿਲਾ ਕਾਂਸਟੇਬਲ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।