PM ਮੋਦੀ ਨੇ ਮਹਾਰਾਣੀ ਐਲਿਜ਼ਾਬੈਥ-II ਦੇ ਦਿਹਾਂਤ 'ਤੇ ਪ੍ਰਗਟਾਇਆ ਦੁੱਖ, ਪੁਰਾਣੀਆਂ ਬੈਠਕਾਂ ਨੂੰ ਕੀਤਾ ਯਾਦ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।
ਨਵੀਂ ਦਿੱਲੀ: ਮਹਾਰਾਣੀ ਐਲਿਜ਼ਾਬੈਥ II ਦਾ ਵੀਰਵਾਰ ਨੂੰ 96 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਸ਼ਾਹੀ ਪਰਿਵਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਭਾਵੁਕ ਸੰਦੇਸ਼ ਸਾਂਝਾ ਕਰਦਿਆਂ ਪੀਐਮ ਮੋਦੀ ਨੇ ਦੱਸਿਆ ਕਿ ਕਿਵੇਂ ਇਕ ਮੁਲਾਕਾਤ ਦੌਰਾਨ ਮਹਾਰਾਣੀ ਨੇ ਉਹਨਾਂ ਨੂੰ ਉਹ ਰੁਮਾਲ ਦਿਖਾਇਆ ਸੀ ਜੋ ਉਹਨਾਂ ਦੇ ਵਿਆਹ ਮੌਕੇ ਮਹਾਤਮਾ ਗਾਂਧੀ ਨੇ ਤੋਹਫ਼ੇ ਵਜੋਂ ਦਿੱਤਾ ਸੀ।
ਪੀਐਮ ਮੋਦੀ ਨੇ ਟਵੀਟ ਕੀਤਾ, "ਮਹਾਰਾਣੀ ਐਲਿਜ਼ਾਬੈਥ II ਨੂੰ ਸਾਡੇ ਸਮਿਆਂ ਦੀ ਇਕ ਦਿੱਗਜ ਵਜੋਂ ਯਾਦ ਕੀਤਾ ਜਾਵੇਗਾ। ਉਹਨਾਂ ਨੇ ਆਪਣੇ ਦੇਸ਼ ਅਤੇ ਲੋਕਾਂ ਨੂੰ ਪ੍ਰੇਰਣਾਦਾਇਕ ਅਗਵਾਈ ਪ੍ਰਦਾਨ ਕੀਤੀ। ਉਹਨਾਂ ਨੇ ਜਨਤਕ ਜੀਵਨ ਵਿਚ ਮਾਣ ਅਤੇ ਸ਼ਿਸ਼ਟਾਚਾਰ ਦਾ ਪ੍ਰਦਰਸ਼ਨ ਕੀਤਾ। ਉਹਨਾਂ ਦੇ ਦਿਹਾਂਤ ਤੋਂ ਦੁਖੀ ਹਾਂ। ਇਸ ਦੁੱਖ ਦੀ ਘੜੀ ਵਿਚ ਮੇਰੀ ਹਮਦਰਦੀ ਉਹਨਾਂ ਦੇ ਪਰਿਵਾਰ ਅਤੇ ਬ੍ਰਿਟੇਨ ਦੇ ਲੋਕਾਂ ਨਾਲ ਹੈ”।
ਪੀਐਮ ਮੋਦੀ ਨੇ ਕਿਹਾ, "2015 ਅਤੇ 2018 ਵਿਚ ਬ੍ਰਿਟੇਨ ਦੌਰੇ ਦੌਰਾਨ ਮੇਰੀਆਂ ਮਹਾਰਾਣੀ ਐਲਿਜ਼ਾਬੈਥ II ਨਾਲ ਯਾਦਗਾਰ ਮੁਲਾਕਾਤਾਂ ਹੋਈਆਂ ਸਨ। ਮੈਂ ਉਹਨਾਂ ਦੀ ਗਰਮਜੋਸ਼ੀ ਅਤੇ ਦਿਆਲਤਾ ਨੂੰ ਕਦੇ ਨਹੀਂ ਭੁੱਲਾਂਗਾ। ਇਕ ਮੁਲਾਕਾਤ ਦੌਰਾਨ ਉਹਨਾਂ ਨੇ ਮੈਨੂੰ ਉਹ ਰੁਮਾਲ ਦਿਖਾਇਆ ਜੋ ਮਹਾਤਮਾ ਗਾਂਧੀ ਨੇ ਉਹਨਾਂ ਨੂੰ ਵਿਆਹ ਮੌਕੇ ਦਿੱਤਾ ਸੀ। ਵਿਆਹ। ਮੈਂ ਉਸ ਯਾਦ ਨੂੰ ਹਮੇਸ਼ਾ ਸੰਜੋ ਕੇ ਰੱਖਾਂਗਾ।"
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਕਿਹਾ, ''ਅਸੀਂ ਸਾਰੇ ਮਹਾਰਾਣੀ ਦੇ ਦਿਹਾਂਤ ਦੀ ਖਬਰ ਤੋਂ ਦੁਖੀ ਹਾਂ। ਇਹ ਦੇਸ਼ ਅਤੇ ਦੁਨੀਆ ਲਈ ਬਹੁਤ ਵੱਡਾ ਝਟਕਾ ਹੈ।" ਟਰਸ ਨੇ ਮਹਾਰਾਣੀ ਨੂੰ ਉਹ ਚੱਟਾਨ ਦੱਸਿਆ ਜਿਸ 'ਤੇ ਆਧੁਨਿਕ ਬ੍ਰਿਟੇਨ ਬਣਾਇਆ ਗਿਆ ਸੀ। ਉਹਨਾਂ ਕਿਹਾ ਕਿ ਮਹਾਰਾਣੀ ਦੀ ਬਦੌਲਤ ਅੱਜ ਬ੍ਰਿਟੇਨ ਮਹਾਨ ਦੇਸ਼ ਬਣ ਗਿਆ ਹੈ।