Aligarh News: ਪਿਓ-ਪੁੱਤ ਦੀ ਸੱਪ ਦੇ ਡੰਗਣ ਨਾਲ ਹੋਈ ਮੌਤ, ਦੋਵੇਂ ਰਾਤ ਨੂੰ ਬੈੱਡ 'ਤੇ ਸੁੱਤੇ ਸਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Aligarh News: ਮਾਪਿਆਂ ਦਾ ਰੋ-ਰੋ ਬੁਰਾ ਹਾਲ

Father and son died due to snakebite Aligarh News

Father and son died due to snakebite Aligarh News: ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਲੋਧਾ ਥਾਣਾ ਖੇਤਰ ਦੇ ਪਿੰਡ ਬੁਲਾਕਗੜ੍ਹੀ 'ਚ 6 ਸਤੰਬਰ ਦੀ ਦੇਰ ਰਾਤ ਪਿਓ-ਪੁੱਤ ਘਰ ਦੇ ਅੰਦਰ ਕਮਰੇ 'ਚ ਬੈੱਡ 'ਤੇ ਸੁੱਤੇ ਹੋਏ ਸਨ। ਇਸ ਦੌਰਾਨ ਪਿਓ-ਪੁੱਤ ਨੂੰ ਸੱਪ ਨੇ ਡੰਗ ਲਿਆ।

ਪਰਿਵਾਰ ਵਾਲੇ ਪਿਓ-ਪੁੱਤ ਨੂੰ ਇਲਾਜ ਲਈ ਹਸਪਤਾਲ ਲੈ ਗਏ, ਡਾਕਟਰਾਂ ਨੇ ਉਨ੍ਹਾਂ ਨੂੰ ਜੇਐੱਨ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਉਥੇ ਇਲਾਜ ਦੌਰਾਨ ਪਿਓ-ਪੁੱਤ ਦੀ ਮੌਤ ਹੋ ਗਈ। ਦੋਵਾਂ ਦੀ ਮੌਤ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ।

35 ਸਾਲਾ ਨਕੁਲ ਸੂਰਿਆਵੰਸ਼ੀ ਅਤੇ ਉਸ ਦਾ 12 ਸਾਲਾ ਲੜਕਾ ਕੁਨਾਲ ਵਾਸੀ ਬੁਲਾਕਗੜ੍ਹੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਦੋਵੇਂ ਘਰ ਦੇ ਅੰਦਰਲੇ ਕਮਰੇ 'ਚ ਬੈੱਡ 'ਤੇ ਸੁੱਤੇ ਪਏ ਸਨ। ਦੇਰ ਰਾਤ ਇੱਕ ਸੱਪ ਨੇ ਦੋਵਾਂ ਨੂੰ ਡੰਗ ਲਿਆ। ਸੱਪ ਦੇ ਡੰਗਣ ਬਾਰੇ ਪਤਾ ਲੱਗਦਿਆਂ ਹੀ ਪਰਿਵਾਰਕ ਮੈਂਬਰ ਸਹਿਮ ਗਏ।

ਪਤਾ ਲੱਗਣ 'ਤੇ ਹੋਰ ਪਿੰਡ ਵਾਸੀ ਵੀ ਉਥੇ ਆ ਗਏ। ਪਰਿਵਾਰਕ ਮੈਂਬਰ ਤੁਰੰਤ ਪਿਓ-ਪੁੱਤ ਨੂੰ ਇਲਾਜ ਲਈ ਹਸਪਤਾਲ ਲੈ ਗਏ, ਜਿੱਥੋਂ ਡਾਕਟਰਾਂ ਨੇ ਦੋਹਾਂ ਨੂੰ ਜੇਐੱਨ ਮੈਡੀਕਲ ਕਾਲਜ ਰੈਫਰ ਕਰ ਦਿੱਤਾ।

ਉਥੇ ਇਲਾਜ ਦੌਰਾਨ ਪਿਓ-ਪੁੱਤ ਦੀ ਮੌਤ ਹੋ ਗਈ। ਪਿਓ-ਪੁੱਤ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ। ਸੂਚਨਾ 'ਤੇ ਲੋਢਾ ਪੁਲਸ ਪਹੁੰਚ ਗਈ। ਪੁਲਿਸ ਨੇ ਪਿਓ-ਪੁੱਤ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।