Gwalior News: ਕਾਲ ਬਣ ਕੇ ਆਇਆ ਕਰੰਟ, ਪਿਓ ਪੁੱਤ ਦੀ ਕਰੰਟ ਲੱਗਣ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Gwalior News: ਜਦਕਿ ਬਚਾਉਣ ਆਈ ਮਾਂ-ਧੀ ਝੁਲਸੀਆਂ

Father son died due to electric shock Gwalior News

Father son died due to electric shock Gwalior News: ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਇਕ ਘਰ 'ਚ ਅਚਾਨਕ ਬਿਜਲੀ ਦਾ ਕਰੰਟ ਫੈਲ ਗਿਆ। ਇਸ ਕਾਰਨ ਪਿਓ-ਪੁੱਤ ਦੀ ਜਾਨ ਚਲੀ ਗਈ। ਉਸ ਨੂੰ ਬਚਾਉਣ ਆਈ ਮਾਂ-ਧੀ ਵੀ ਕਰੰਟ ਦੀ ਲਪੇਟ ਵਿਚ ਆ ਗਈਆਂ ਅਤੇ ਬੇਹੋਸ਼ ਹੋ ਗਈਆਂ। ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਪਿਓ-ਪੁੱਤ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਘਟਨਾ ਐਤਵਾਰ ਸਵੇਰੇ ਕੋਤਵਾਲੀ ਥਾਣਾ ਖੇਤਰ ਦੇ ਬਾਲਾ ਬਾਈ ਬਾਜ਼ਾਰ 'ਚ ਵਾਪਰੀ। 42 ਸਾਲਾ ਪ੍ਰੇਮਦੱਤ ਸ਼ਰਮਾ ਜੋਤਸ਼ੀ ਦਾ ਕੰਮ ਕਰਦਾ ਸੀ। ਉਸ ਦੇ ਘਰ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਉਸ ਨੇ ਨਾਲ ਹੀ ਕਿਰਾਏ 'ਤੇ ਮਕਾਨ ਲੈ ਲਿਆ ਸੀ। ਜਿਸ 'ਚ ਉਹ ਪਤਨੀ ਜੋਤੀ, ਪੁੱਤਰ ਪਵਿਤਰ ਉਰਫ ਕ੍ਰਿਸ਼ਨ ਅਤੇ ਬੇਟੀ ਪਲਕ ਨਾਲ ਰਹਿੰਦਾ ਸੀ।

ਪ੍ਰੇਮਦੱਤ ਐਤਵਾਰ ਸਵੇਰੇ ਹਾਈ ਵੋਲਟੇਜ ਕਰੰਟ ਦੀ ਲਪੇਟ 'ਚ ਆ ਗਿਆ। ਪਿਤਾ ਨੂੰ ਬਿਜਲੀ ਦਾ ਕਰੰਟ ਲੱਗਿਆ ਦੇਖ ਪੁੱਤਰ ਕ੍ਰਿਸ਼ਨ ਉਸ ਨੂੰ ਬਚਾਉਣ ਲਈ ਆਇਆ। ਜਿਸ ਨਾਲ ਉਹ ਵੀ ਕਰੰਟ ਦੀ ਲਪੇਟ ਵਿਚ ਆ ਗਿਆ। ਪਤਨੀ ਜੋਤੀ ਨੇ ਬੇਟੀ ਪਲਕ ਨਾਲ ਮਿਲ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬਿਜਲੀ ਦਾ ਝਟਕਾ ਲੱਗਣ ਕਾਰਨ ਦੋਵੇਂ ਬੇਹੋਸ਼ ਹੋ ਗਈਆਂ।

ਰੌਲਾ ਸੁਣ ਕੇ ਗੁਆਂਢੀ ਉੱਥੇ ਪਹੁੰਚ ਗਏ। ਉਨ੍ਹਾਂ ਨੇ ਪ੍ਰੇਮਦੱਤ ਦੇ ਭਰਾ ਬਲਰਾਮ ਸ਼ਰਮਾ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਘਰ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਪਿਓ-ਪੁੱਤ ਦੀ ਜਾਨ ਨਹੀਂ ਬਚਾਈ ਜਾ ਸਕੀ। ਮਾਂ-ਧੀ ਦਾ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਹਾਦਸੇ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ।