GST ਕੌਂਸਲ ਨੇ ਧਾਰਮਕ ਤੀਰਥ ਯਾਤਰਾਵਾਂ ਲਈ ਹੈਲੀਕਾਪਟਰ ਸੇਵਾਵਾਂ ’ਤੇ ਟੈਕਸ ਘਟਾ ਕੇ ਕੀਤਾ 5 ਫੀਸਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਟੈਕਸ 18 ਫੀਸਦੀ ਤੋਂ ਘਟਾ ਕੇ 5 ਫੀਸਦੀ

The GST Council has reduced the tax on helicopter services for religious pilgrimages to 5 percent

ਨਵੀਂ ਦਿੱਲੀ: ਜੀ.ਐੱਸ.ਟੀ. ਕੌਂਸਲ ਨੇ ਧਾਰਮਕ  ਤੀਰਥ ਯਾਤਰਾਵਾਂ ਲਈ ਹੈਲੀਕਾਪਟਰ ਸੇਵਾਵਾਂ ਦੇ ਸੰਚਾਲਨ ’ਤੇ  ਟੈਕਸ ਘਟਾ ਕੇ 5 ਫੀਸਦੀ  ਕਰਨ ਦਾ ਫੈਸਲਾ ਕੀਤਾ ਹੈ। ਉਤਰਾਖੰਡ ਦੇ ਵਿੱਤ ਮੰਤਰੀ ਪ੍ਰੇਮ ਚੰਦ ਅਗਰਵਾਲ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਜੀ.ਐਸ.ਟੀ. ਕੌਂਸਲ ਦੀ 54ਵੀਂ ਬੈਠਕ ਹੋਈ। ਕੇਦਾਰਨਾਥ, ਬਦਰੀਨਾਥ ਅਤੇ ਹੈਲੀਕਾਪਟਰ ਸੇਵਾਵਾਂ ਲਈ ਹੈਲੀਕਾਪਟਰ ਸੇਵਾਵਾਂ ’ਤੇ  ਟੈਕਸ 18 ਫੀ ਸਦੀ  ਤੋਂ ਘਟਾ ਕੇ 5 ਫੀਸਦੀ  ਕਰ ਦਿਤਾ ਗਿਆ ਹੈ। ਪਹਿਲਾਂ ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਸੀ। ਹੁਣ ਸਪੱਸ਼ਟਤਾ ਹੋਵੇਗੀ।   

ਜੀ.ਐਸ.ਟੀ. ਨਾਲ ਜੁੜੇ ਮਾਮਲਿਆਂ ’ਤੇ  ਫੈਸਲਾ ਲੈਣ ਵਾਲੀ ਸਰਵਉੱਚ ਸੰਸਥਾ ਜੀ.ਐਸ.ਟੀ. ਕੌਂਸਲ ਕਈ ਮੁੱਦਿਆਂ ’ਤੇ  ਵਿਚਾਰ-ਵਟਾਂਦਰਾ ਕਰ ਸਕਦੀ ਹੈ। ਇਸ ’ਚ ਜੀਵਨ ਅਤੇ ਸਿਹਤ ਬੀਮਾ ਪ੍ਰੀਮੀਅਮ ’ਤੇ  ਟੈਕਸ ਕਟੌਤੀ ਵੀ ਸ਼ਾਮਲ ਹੈ।  ਅਗਰਵਾਲ ਨੇ ਕਿਹਾ ਕਿ ਕੌਂਸਲ ਨੇ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਰਾਹੀਂ 2,000 ਰੁਪਏ ਤਕ  ਦੇ ਛੋਟੇ ਡਿਜੀਟਲ ਲੈਣ-ਦੇਣ ਲਈ ਬਿਲਡੈਸਕ ਅਤੇ ਸੀ.ਸੀ.ਐਵੇਨਿਊ ਵਰਗੇ ਭੁਗਤਾਨ ਐਗਰੀਗੇਟਰਾਂ (ਪੀ.ਏ.) ’ਤੇ  18 ਫੀ ਸਦੀ  ਜੀ.ਐਸ.ਟੀ. ਲਗਾਉਣ ਦਾ ਮੁੱਦਾ ਟੈਕਸ ਸਿਫਾਰਸ਼ ਕਮੇਟੀ ਨੂੰ ਭੇਜਿਆ ਹੈ।  

ਮੌਜੂਦਾ ਸਮੇਂ ’ਚ ਭੁਗਤਾਨ ਐਗਰੀਗੇਟਰਾਂ ਨੂੰ 2,000 ਰੁਪਏ ਤੋਂ ਘੱਟ ਦੇ ਲੈਣ-ਦੇਣ ’ਤੇ  ਜੀ.ਐੱਸ.ਟੀ. ਦਾ ਭੁਗਤਾਨ ਕਰਨ ਤੋਂ ਛੋਟ ਦਿਤੀ  ਗਈ ਹੈ।  ਕੌਂਸਲ ਜੀਵਨ ਅਤੇ ਸਿਹਤ ਬੀਮਾ ਪ੍ਰੀਮੀਅਮਾਂ ਦੇ ਟੈਕਸ ਬਾਰੇ ਫਿਟਮੈਂਟ ਕਮੇਟੀ ਦੀ ਰੀਪੋਰਟ  ’ਤੇ  ਵੀ ਵਿਚਾਰ-ਵਟਾਂਦਰਾ ਕਰ ਸਕਦੀ ਹੈ।