Four-Storey Building Collapses in Delhi's Sabzi Mandi Area Latest News in Punjabi ਨਵੀਂ ਦਿੱਲੀ : ਉੱਤਰੀ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਵਿਚ ਇਕ ਚਾਰ ਮੰਜ਼ਿਲਾ ਇਮਾਰਤ ਡਿੱਗ ਗਈ, ਹਾਲਾਂਕਿ, ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਕਿਉਂਕਿ ਐਮ.ਸੀ.ਡੀ. ਨੇ ਪਹਿਲਾਂ ਹੀ ਇਸ ਇਮਾਰਤ ਨੂੰ ਅਸੁਰੱਖਿਅਤ ਐਲਾਨ ਦਿਤਾ ਸੀ। ਉਨ੍ਹਾਂ ਦੱਸਿਆ ਕਿ ਇਮਾਰਤ ਡਿੱਗਣ ਸਮੇਂ ਖ਼ਾਲੀ ਸੀ। ਇਸ ਦੇ ਨਾਲ ਹੀ, ਨੇੜਲੀ ਇਮਾਰਤ ਵਿਚੋਂ 14 ਲੋਕਾਂ ਨੂੰ ਬਚਾਇਆ ਗਿਆ ਹੈ।
ਸਥਾਨਕ ਲੋਕਾਂ ਅਨੁਸਾਰ, ਇਮਾਰਤ ਪਹਿਲਾਂ ਹੀ ਖਸਤਾ ਹਾਲਤ ਵਿਚ ਸੀ। ਇਸ ਵਾਰ ਮੀਂਹ ਕਾਰਨ ਇਮਾਰਤ ਹੋਰ ਕਮਜ਼ੋਰ ਹੋ ਗਈ ਅਤੇ ਅੱਜ ਸਵੇਰੇ ਅਚਾਨਕ ਢਹਿ ਢੇਰੀ ਹੋ ਗਈ। ਇਸ ਵਿਚ, ਨੇੜਲੀ ਇਮਾਰਤ ਵਿਚੋਂ 14 ਲੋਕਾਂ ਨੂੰ ਬਚਾਇਆ ਗਿਆ ਤੇ ਹਸਪਤਾਲ ਭੇਜਿਆ ਗਿਆ। ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਦੱਸ ਦਈਏ ਕਿ ਪ੍ਰਸ਼ਾਸਨ ਵਲੋਂ ਸਾਵਧਾਨੀ ਕਾਰਨ ਇਕ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ। ਦੱਸ ਦਈਏ ਕਿ ਐਮ.ਸੀ.ਡੀ. ਨੇ ਇਸ ਇਮਾਰਤ ਨੂੰ ਪਹਿਲਾਂ ਹੀ ਅਸੁਰੱਖਿਅਤ ਐਲਾਨ ਕਰ ਦਿਤਾ ਸੀ ਤੇ ਇਸ ਨੂੰ ਖ਼ਾਲੀ ਕਰਵਾ ਦਿਤਾ ਗਿਆ ਸੀ।
(For more news apart from Four-Storey Building Collapses in Delhi's Sabzi Mandi Area Latest News in Punjabi stay tuned to Rozana Spokesman.)