Gold and Silver ਹੋਇਆ ਮਹਿੰਗਾ, 22 ਕੈਰੇਟ ਸੋਨੇ ਦੀ ਕੀਮਤ 1 Lakh ਤੋਂ ਪਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਚਾਂਦੀ ਵੀ 3000 ਰੁਪਏ ਪ੍ਰਤੀ ਕਿਲੋ ਹੋਈ ਮਹਿੰਗੀ

Gold and Silver Become Expensive, Price of 22 Carat Gold Crosses One Lakh Latest News in Punjabi 

Gold and Silver Become Expensive, Price of 22 Carat Gold Crosses One Lakh Latest News in Punjabi ਸਤੰਬਰ ਦੇ ਮਹੀਨੇ ਵਿਚ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਤਬਦੀਲੀ ਆ ਰਹੀ ਹੈ। ਜੇ ਤੁਸੀਂ ਅੱਜ ਮੰਗਲਵਾਰ ਨੂੰ ਸੋਨਾ ਜਾਂ ਚਾਂਦੀ ਖ਼ਰੀਦਣ ਲਈ ਬਾਜ਼ਾਰ ਜਾਣ ਦੇ ਮੂਡ ਵਿਚ ਹੋ, ਤਾਂ ਪਹਿਲਾਂ ਤਾਜ਼ਾ ਕੀਮਤ ਜਾਣੋ। ਦੱਸ ਦਈਏ ਕਿ ਅੱਜ ਸੋਨੇ ਤੇ ਚਾਂਦੀ ਮਹਿੰਗਾ ਹੋਇਆ ਹੈ। 22 ਕੈਰੇਟ ਸੋਨੇ ਦੀ ਕੀਮਤ ਇਕ ਲੱਖ ਤੋਂ ਪਾਰ ਹੋ ਗਈ ਹੈ ਤੇ ਉਥੇ ਹੀ ਚਾਂਦੀ ਦੀਆਂ ਕੀਮਤ ਵਿਚ ਵੀ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ।

ਜ਼ਿਕਰਯੋਗ ਹੈ ਕਿ ਸੋਨੇ ਦੀ ਕੀਮਤ ਵਿਚ 1360 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਹੋਇਆ ਹੈ ਅਤੇ ਚਾਂਦੀ ਦੀ ਕੀਮਤ ਵਿਚ 3000 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ। ਅੱਜ, 22 ਕੈਰੇਟ ਸੋਨੇ ਦੀ ਕੀਮਤ 1,01,250 ਰੁਪਏ, 24 ਕੈਰੇਟ ਦੀ ਕੀਮਤ 1,10,440 ਰੁਪਏ ਤੇ 18 ਗ੍ਰਾਮ ਸੋਨੇ ਦੀ ਦਰ 82,870 ਰੁਪਏ ਹੈ। ਇਸ ਦੇ ਨਾਲ ਹੀ, 1 ਕਿਲੋ ਚਾਂਦੀ (ਅੱਜ ਦਾ ਚਾਂਦੀ ਦਾ ਦਰ) ਦੀ ਦਰ 1,30,000 ਰੁਪਏ 'ਤੇ ਚੱਲ ਰਹੀ ਹੈ। ਆਉ ਜਾਣਦੇ ਹਾਂ ਦੇਸ਼ ਦੇ ਵੱਡੇ ਸ਼ਹਿਰਾਂ ਵਿਚ 18, 22 ਅਤੇ 24 ਕੈਰੇਟ ਸੋਨੇ ਦੀ ਕੀਮਤਾਂ।

ਮੰਗਲਵਾਰ ਨੂੰ ਦਿੱਲੀ ਸਰਾਫ਼ਾ ਬਾਜ਼ਾਰ ਵਿਚ 18 ਕੈਰੇਟ ਸੋਨੇ ਦੀ 10 ਗ੍ਰਾਮ ਦੀ ਤਾਜ਼ਾ ਕੀਮਤ 82,870/- ਰੁਪਏ ਹੈ। ਕੋਲਕਾਤਾ ਅਤੇ ਮੁੰਬਈ ਸਰਾਫ਼ਾ ਬਾਜ਼ਾਰ ਵਿਚ 82,720/- ਰੁਪਏ ਹੈ ਤੇ ਇੰਦੌਰ ਅਤੇ ਭੋਪਾਲ ਵਿਚ ਸੋਨੇ ਦੀ ਕੀਮਤ 82,770 ਹੈ। ਚੇਨਈ ਸਰਾਫ਼ਾ ਬਾਜ਼ਾਰ ਵਿੱਚ ਕੀਮਤ 84,050/- ਰੁਪਏ 'ਤੇ ਵਪਾਰ ਕਰ ਰਹੀ ਹੈ।

ਮੰਗਲਵਾਰ ਨੂੰ ਭੋਪਾਲ ਅਤੇ ਇੰਦੌਰ ਵਿੱਚ 22 ਕੈਰੇਟ ਸੋਨੇ ਦੀ ਤਾਜ਼ਾ ਕੀਮਤ 1,01 150/- ਪ੍ਰਤੀ 10 ਗ੍ਰਾਮ ਰੁਪਏ ਹੈ। ਜੈਪੁਰ, ਲਖਨਊ, ਦਿੱਲੀ ਸਰਾਫ਼ਾ ਬਾਜ਼ਾਰ ਵਿਚ ਅੱਜ 10 ਗ੍ਰਾਮ ਸੋਨੇ ਦੀ ਕੀਮਤ 1,01,250/- ਰੁਪਏ ਹੈ। ਹੈਦਰਾਬਾਦ, ਕੇਰਲ, ਕੋਲਕਾਤਾ, ਮੁੰਬਈ ਸਰਾਫ਼ਾ ਬਾਜ਼ਾਰ ਵਿਚ 1,01,110/- ਰੁਪਏ 'ਤੇ ਰੁਝਾਨ।

ਮੰਗਲਵਾਰ ਨੂੰ ਭੋਪਾਲ ਅਤੇ ਇੰਦੌਰ ਵਿੱਚ ਨਵੀਨਤਮ 24 ਕੈਰੇਟ ਸੋਨੇ ਦੀ ਕੀਮਤ ਅੱਜ 10 ਗ੍ਰਾਮ ਸੋਨੇ ਦੀ ਕੀਮਤ 1,10, 340 ਰੁਪਏ ਹੈ। ਦਿੱਲੀ ਜੈਪੁਰ ਲਖਨਊ ਅਤੇ ਚੰਡੀਗੜ੍ਹ ਸਰਾਫ਼ਾ ਬਾਜ਼ਾਰ ਵਿਚ 10 ਗ੍ਰਾਮ ਸੋਨੇ ਦੀ ਕੀਮਤ 1,10,440/- ਰੁਪਏ ਹੈ। ਹੈਦਰਾਬਾਦ, ਕੇਰਲ, ਬੰਗਲੌਰ ਅਤੇ ਮੁੰਬਈ ਸਰਾਫ਼ਾ ਬਾਜ਼ਾਰ ਵਿਚ 1,10, 290/- ਰੁਪਏ ਹੈ। ਚੇਨਈ ਸਰਾਫ਼ਾ ਬਾਜ਼ਾਰ ਵਿਚ ਕੀਮਤ 1,10, 730/- ਰੁਪਏ 'ਤੇ ਰੁਝਾਨ ਹੈ।

ਮੰਗਲਵਾਰ ਨੂੰ ਜੈਪੁਰ ਕੋਲਕਾਤਾ, ਅਹਿਮਦਾਬਾਦ, ਲਖਨਊ, ਮੁੰਬਈ ਦਿੱਲੀ ਸਰਾਫ਼ਾ ਬਾਜ਼ਾਰ ਵਿਚ ਇਕ ਕਿਲੋ ਚਾਂਦੀ ਦੀ ਕੀਮਤ 1,30,000/- ਰੁਪਏ ਹੈ। ਚੇਨਈ, ਮਦੁਰਾਈ, ਹੈਦਰਾਬਾਦ ਅਤੇ ਕੇਰਲ ਸਰਾਫ਼ਾ ਬਾਜ਼ਾਰ ਵਿਚ ਕੀਮਤ 1,40,000/- ਰੁਪਏ ਹੈ। ਭੋਪਾਲ ਅਤੇ ਇੰਦੌਰ ਵਿਚ 1 ਕਿਲੋ ਚਾਂਦੀ ਦੀ ਕੀਮਤ 1,30,000/- ਰੁਪਏ 'ਤੇ ਟ੍ਰੈਂਡ ਕਰ ਰਹੀ ਹੈ।

(For more news apart from Gold and Silver Become Expensive, Price of 22 Carat Gold Crosses One Lakh Latest News in Punjabi stay tuned to Rozana Spokesman.)