ਆਰੋਪੀ ਬ੍ਰੀਜੇਸ਼ ਠਾਕੁਰ ਦੀ ਰਾਇਫਲ, ਪਿਸਟਲ ਅਤੇ ਗੋਲੀ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

(ਭਾਸ਼ਾ) ਬਿਹਾਰ ਦੇ ਮੁਜ਼ਫਰਪੁਰ ਬਾਲਿਕਾ ਆਸਰਾ ਘਰ ਕਾਂਡ ਵਿਚ ਜੇਲ੍ਹ ਵਿਚ ਬੰਦ ਮੁੱਖ ਆਰੋਪੀ ਬ੍ਰੀਜੇਸ਼ ਠਾਕੁਰ ਦੀ ਇਕ ਰਾਇਫਲ, ਇਕ ਪਿਸਟਲ ਅਤੇ ਛੇ ਗੋਲੀਆਂ ਨੂੰ...

Seized rifle, pistol and shotgun of accused Brajesh Thakur

ਮੁਜ਼ਫਰਪੁਰ : (ਭਾਸ਼ਾ) ਬਿਹਾਰ ਦੇ ਮੁਜ਼ਫਰਪੁਰ ਬਾਲਿਕਾ ਆਸਰਾ ਘਰ ਕਾਂਡ ਵਿਚ ਜੇਲ੍ਹ ਵਿਚ ਬੰਦ ਮੁੱਖ ਆਰੋਪੀ ਬ੍ਰੀਜੇਸ਼ ਠਾਕੁਰ ਦੀ ਇਕ ਰਾਇਫਲ, ਇਕ ਪਿਸਟਲ ਅਤੇ ਛੇ ਗੋਲੀਆਂ ਨੂੰ ਪੁਲਿਸ ਨੇ ਉਸ ਦੇ ਘਰ ਤੋਂ ਜ਼ਬਤ ਕਰ ਲਿਆ ਹੈ। ਬਾਲਿਕਾ ਆਸਰਾ ਘਰ ਮਾਮਲੇ ਵਿਚ ਆਰੋਪੀ ਬਣਾਏ ਜਾਣ ਤੋਂ ਬਾਅਦ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸਨ ਨੇ ਉਸ ਦੇ ਆਰਮਸ ਲਾਇਸੈਂਸ ਨੂੰ ਮੁਅੱਤਲ ਕਰ ਦਿਤਾ ਸੀ। ਜਿਲ੍ਹਾ ਅਧਿਕਾਰੀ ਵਲੋਂ ਉਸ ਦੇ ਲਾਇਸੈਂਸੀ ਹਥਿਆਰ ਜ਼ਬਤ ਕਰਨ ਦਾ ਆਦੇਸ਼ ਪਹਿਲਾਂ ਹੀ ਜਾਰੀ ਕੀਤਾ ਗਿਆ ਸੀ।

ਸੋਮਵਾਰ ਨੂੰ ਨਗਰ ਥਾਣੇ ਦੇ ਸਬ-ਇੰਸਪੈਕਟਰ (ਐਸਆਈ) ਧਰਮੇਂਦਰ ਕੁਮਾਰ ਨੇ ਉਸ ਦੇ ਘਰ ਪਹੁੰਚ ਕੇ ਹਥਿਆਰ ਜ਼ਬਤ ਕਰਨ ਦੀ ਕਾਰਵਾਈ ਕੀਤੀ। ਬ੍ਰੀਜੇਸ਼ ਠਾਕੁਰ ਦੇ ਪੁੱਤ ਨੂੰ ਇਨਕਮ ਟੈਕਸ ਨੋਟਿਸ ਇਨਕਮ ਟੈਕਸ ਵਿਭਾਗ ਨੇ ਬਾਲਿਕਾ ਆਸਰਾ ਘਰ ਯੋਨ ਹਿੰਸਾ ਕਾਂਡ ਦੇ ਮੁੱਖ ਆਰੋਪੀ ਬ੍ਰੀਜੇਸ਼ ਠਾਕੁਰ ਦੇ ਪੁੱਤ ਰਾਹੁਲ 'ਤੇ ਵੀ ਸ਼ਿਕੰਜਾ ਕੱਸਿਆ ਹੈ।  ਰਾਹੁਲ ਦਾ ਇਨਕਮ ਟੈਕਸ ਰਿਟਰਨ ਸੰਤੋਸ਼ਜਨਕ ਨਾ ਹੋਣ 'ਤੇ ਵਿਭਾਗ ਨੇ ਨੋਟਿਸ ਜਾਰੀ ਕੀਤਾ ਹੈ।ਉਸਦੇ ਵੀ ਦੋ ਰਾਸ਼ਟਰੀਕਰਨ ਅਤੇ ਦੋ ਨਿਜੀ ਖੇਤਰ ਦੇ ਬੈਂਕਾਂ ਦੇ ਖਾਤੇ ਵਿਚ ਜਮ੍ਹਾਂ ਰਾਸ਼ੀ ਦੀ ਜਾਂਚ ਚੱਲ ਰਹੀ ਹੈ।

ਰਿਟਰਨ ਵਿਚ ਸਲਾਨਾ ਕਮਾਈ ਦੀ ਸਟੇਟਮੈਂਟ ਸੰਤੋਸ਼ਜਨਕ ਨਹੀਂ ਹੈ। ਇਨਕਮ ਟੈਕਸ ਚੋਰੀ ਦਾ ਮਾਮਲਾ ਮੰਣਦੇ ਹੋਏ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬ੍ਰੀਜੇਸ਼ ਦੇ ਲਗਭੱਗ ਰਿਸ਼ਤੇਦਾਰਾਂ ਦੀਆਂ ਸੰਪਤੀਆਂ ਦੀ ਵੀ ਜਾਂਚ ਦੀ ਤਿਆਰੀ ਹੈ। ਸੁਪਰੀਮ ਕੋਰਟ ਦੇ ਆਦੇਸ਼ 'ਤੇ ਬ੍ਰੀਜੇਸ਼ ਠਾਕੁਰ ਦੀਆਂ ਸੰਪਤੀਆਂ ਇਨਕਮ ਟੈਕਸ ਵਿਭਾਗ ਨੇ ਜਾਂਚ ਸ਼ੁਰੂ ਕੀਤੀ ਹੈ।