ਚੇਨੱਈ ਦੇ ਬਾਜ਼ਾਰ 'ਚ ਸਬਜ਼ੀ ਖਰੀਦਦੇ ਨਜ਼ਰ ਆਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ,ਦੇਖੋ ਵੀਡੀਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਵੀਡੀਓ ਹੋ ਰਿਹਾ ਵਾਇਰਲ

photo

 

ਚੇਨੱਈ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਸ਼ਨੀਵਾਰ ਨੂੰ ਚੇਨੱਈ ਦੇ ਮਾਈਲਾਪੁਰ ਇਲਾਕੇ 'ਚ ਸਬਜ਼ੀਆਂ ਖਰੀਦਦੇ ਦੇਖਿਆ ਗਿਆ। ਇਸ ਦੌਰਾਨ ਵਿੱਤ ਮੰਤਰੀ ਨੇ ਸਬਜ਼ੀ ਵਿਕਰੇਤਾਵਾਂ ਨਾਲ ਗੱਲਬਾਤ ਵੀ ਕੀਤੀ। ਨਿਰਮਲਾ ਸੀਤਾਰਮਨ ਦਾ ਇਹ ਵੀਡੀਓ ਰਾਤ ਦੇ ਸਮੇਂ ਦਾ ਹੈ।

 

 

ਵਿੱਤ ਮੰਤਰੀ ਵੱਲੋਂ ਸਬਜ਼ੀਆਂ ਖ਼ਰੀਦਣ ਦਾ ਇਹ ਵੀਡੀਓ ਨਿਰਮਲਾ ਸੀਤਾਰਮਨ ਦੇ ਦਫ਼ਤਰ ਦੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਵੀ ਇਸ ਟਵੀਟ ਨੂੰ ਰੀਟਵੀਟ ਕੀਤਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਵਿੱਤ ਮੰਤਰੀ ਇਕ ਦੁਕਾਨ 'ਤੇ ਰੁਕਦੇ ਹਨ ਅਤੇ ਟੋਕਰੀ ਚੁੱਕ ਕੇ ਸਬਜ਼ੀ ਖਰੀਦਣ ਲੱਗਦੇ ਹਨ।

ਕੇਂਦਰੀ ਮੰਤਰੀ ਦੇ ਸਬਜ਼ੀ ਮੰਡੀ 'ਚ ਰਹਿ ਕੇ ਸਬਜ਼ੀ ਖ਼ਰੀਦਣ ਦੀ ਵੀਡੀਓ 'ਤੇ ਲੋਕ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਇਹ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਭਾਰਤ ਵਿੱਚ ਮਹਿੰਗਾਈ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਵੱਧ ਰਹੀ ਹੈ। ਇਸ ਦੇ ਪਿੱਛੇ ਇਕ ਅਹਿਮ ਕਾਰਨ ਡਾਲਰ ਦੇ ਮੁਕਾਬਲੇ ਰੁਪਏ ਦੀ ਤਿੱਖੀ ਗਿਰਾਵਟ ਹੈ। ਡਾਲਰ ਦੇ ਮੁਕਾਬਲੇ ਰੁਪਏ ਦੇ ਲਗਾਤਾਰ ਕਮਜ਼ੋਰ ਹੋਣ 'ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਹਾਲ ਹੀ 'ਚ ਕਿਹਾ ਸੀ ਕਿ ਰੁਪਿਆ ਦੁਨੀਆ ਦੀਆਂ ਬਾਕੀ ਮੁਦਰਾਵਾਂ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਹੋਇਆ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਕਾਫੀ ਮਜ਼ਬੂਤ ਨਜ਼ਰ ਆ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰਿਜ਼ਰਵ ਬੈਂਕ ਅਤੇ ਵਿੱਤ ਮੰਤਰਾਲਾ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।