Delhi CM Atishi : ਭਾਜਪਾ ਦੇ ਇਸ਼ਾਰੇ ’ਤੇ ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ਜ਼ਬਰਦਸਤੀ ਖਾਲੀ ਕਰਵਾਈ ਗਈ : ਮੁੱਖ ਮੰਤਰੀ ਦਫ਼ਤਰ
ਬਿਆਨ ’ਚ ਕਿਹਾ ਗਿਆ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਦਾ ਸਾਮਾਨ ਵੀ ਉਨ੍ਹਾਂ ਦੀ ਰਿਹਾਇਸ਼ ਤੋਂ ਹਟਾ ਦਿਤਾ ਗਿਆ
AAP MP Sanjay Singh
Delhi CM Atishi : ਦਿੱਲੀ ਦੇ ਮੁੱਖ ਮੰਤਰੀ ਦਫ਼ਤਰ (ਸੀ.ਐੱਮ.ਓ.) ਨੇ ਬੁਧਵਾਰ ਨੂੰ ਇਕ ਬਿਆਨ ’ਚ ਦੋਸ਼ ਲਾਇਆ ਕਿ ਸਿਵਲ ਲਾਈਨਜ਼ ’ਚ 6, ਫਲੈਗਸਟਾਫ ਰੋਡ ’ਤੇ ਸਥਿਤ ‘ਦਿੱਲੀ ਮੁੱਖ ਮੰਤਰੀ ਭਵਨ’ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਸ਼ਾਰੇ ’ਤੇ ਜ਼ਬਰਦਸਤੀ ਖਾਲੀ ਕਰਵਾਇਆ ਗਿਆ ਕਿਉਂਕਿ ਉਪ ਰਾਜਪਾਲ ਵੀ.ਕੇ. ਸਕਸੈਨਾ ਇਸ ਨੂੰ ਭਾਜਪਾ ਦੇ ਇਕ ਆਗੂ ਨੂੰ ਅਲਾਟ ਕਰਨਾ ਚਾਹੁੰਦੇ ਸਨ।
ਬਿਆਨ ’ਚ ਕਿਹਾ ਗਿਆ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਦਾ ਸਾਮਾਨ ਵੀ ਉਨ੍ਹਾਂ ਦੀ ਰਿਹਾਇਸ਼ ਤੋਂ ਹਟਾ ਦਿਤਾ ਗਿਆ ਹੈ। ਆਤਿਸ਼ੀ ਤੋਂ ਪਹਿਲਾਂ ਇਸ ਮਕਾਨ ’ਤੇ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਬਜ਼ਾ ਸੀ। ਬਿਆਨ ’ਚ ਦਾਅਵਾ ਕੀਤਾ ਗਿਆ ਹੈ ਕਿ ਬੰਗਲਾ ਇਕ ਮਹੱਤਵਪੂਰਨ ਭਾਜਪਾ ਆਗੂ ਨੂੰ ਅਲਾਟ ਕਰਨ ਦੀ ਯੋਜਨਾ ਸੀ।