Haryana Assembly Elections : ਤਿੰਨ ਆਜ਼ਾਦ ਵਿਧਾਇਕਾਂ ਨੇ ਭਾਜਪਾ ਨੂੰ ਸਮਰਥਨ ਦੇਣ ਦਾ ਕੀਤਾ ਫੈਸਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੱਤਾਧਾਰੀ ਭਾਜਪਾ ਨੇ ਮੰਗਲਵਾਰ ਨੂੰ ਸੱਤਾ ਵਿਰੋਧੀ ਲਹਿਰ ਨੂੰ ਤੋੜਦੇ ਹੋਏ ਲਗਾਤਾਰ ਤੀਜੀ ਜਿੱਤ ਹਾਸਲ ਕੀਤੀ

3 Independent MLAs extend support to BJP

Haryana Assembly Elections : ਹਰਿਆਣਾ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਰਕਾਰ ਦੇ ਸਹੁੰ ਚੁੱਕਣ ਤੋਂ ਬਾਅਦ ਤਿੰਨ ਆਜ਼ਾਦ ਵਿਧਾਇਕਾਂ ਦੇਵੇਂਦਰ ਕਾਦਿਆਨ, ਸਾਵਿਤਰੀ ਜਿੰਦਲ ਅਤੇ ਰਾਜੇਸ਼ ਜੂਨ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ।

ਜੂਨ ਕਾਂਗਰਸ ਦੇ ਬਾਗੀ ਨੇਤਾ ਹਨ ਜਦਕਿ ਕਾਦਿਆਨ ਨੇ ਭਾਜਪਾ ਵਲੋਂ  ਟਿਕਟ ਨਾ ਮਿਲਣ ਤੋਂ ਬਾਅਦ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਕਾਦਿਆਨ ਨੇ ਸੋਨੀਪਤ ਜ਼ਿਲ੍ਹੇ ਦੀ ਗਨੌਰ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਅਤੇ ਅਪਣੇ ਨੇੜਲੇ ਕਾਂਗਰਸੀ ਵਿਰੋਧੀ ਕੁਲਦੀਪ ਸ਼ਰਮਾ ਨੂੰ ਹਰਾਇਆ। ਜੂਨ ਨੇ ਝੱਜਰ ਜ਼ਿਲ੍ਹੇ ਦੀ ਬਹਾਦਰਗੜ੍ਹ ਸੀਟ ਤੋਂ ਅਪਣੇ  ਨੇੜਲੇ ਭਾਜਪਾ ਵਿਰੋਧੀ ਦਿਨੇਸ਼ ਕੌਸ਼ਿਕ ਨੂੰ ਹਰਾਇਆ। ਸਾਵਿਤਰੀ ਜਿੰਦਲ ਨੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ ਅਪਣੇ ਨੇੜਲੇ ਕਾਂਗਰਸੀ ਵਿਰੋਧੀ ਰਾਮ ਨਿਵਾਸ ਰਾਰਾ ਨੂੰ ਹਰਾਇਆ।

ਸੱਤਾਧਾਰੀ ਭਾਜਪਾ ਨੇ ਮੰਗਲਵਾਰ ਨੂੰ ਸੱਤਾ ਵਿਰੋਧੀ ਲਹਿਰ ਨੂੰ ਤੋੜਦੇ ਹੋਏ ਲਗਾਤਾਰ ਤੀਜੀ ਜਿੱਤ ਹਾਸਲ ਕੀਤੀ। ਭਾਜਪਾ ਨੇ 90 ਮੈਂਬਰੀ ਵਿਧਾਨ ਸਭਾ ’ਚ 48 ਸੀਟਾਂ ਜਿੱਤੀਆਂ ਹਨ।