Jammu Kashmir: ਦੋ ਫੌਜੀ ਜਵਾਨਾਂ ਨੂੰ ਅੱਤਵਾਦੀਆਂ ਨੇ ਕੀਤਾ ਅਗਵਾ, ਇੱਕ ਜਵਾਨ ਭੱਜਣ ’ਚ ਕਾਮਯਾਬ ਦੂਜੇ ਦੀ ਮਿਲੀ ਲਾਸ਼
Jammu Kashmir: ਜਵਾਨ ਦੀ ਪਛਾਣ ਹਿਲਾਲ ਅਹਿਮਦ ਵਜੋਂ ਹੋਈ ਹੈ
File Photo
Jammu Kashmir: ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵੱਲੋਂ ਅਗਵਾ ਕੀਤੇ ਗਏ ਫੌਜ ਦੇ ਜਵਾਨ ਦੀ ਲਾਸ਼ ਮਿਲੀ ਹੈ। ਫੌਜੀ ਦੀ ਲਾਸ਼ ਅਨੰਤਨਾਗ ਦੇ ਜੰਗਲ 'ਚੋਂ ਮਿਲੀ ਹੈ। ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਫੌਜੀ ਦੇ ਸਰੀਰ 'ਤੇ ਗੋਲੀਆਂ ਦੇ ਕਈ ਨਿਸ਼ਾਨ ਹਨ।
ਜਵਾਨ ਦੀ ਪਛਾਣ ਹਿਲਾਲ ਅਹਿਮਦ ਵਜੋਂ ਹੋਈ ਹੈ। ਪੁਲਿਸ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਸਿਪਾਹੀ ਨੂੰ ਕਈ ਵਾਰ ਗੋਲੀ ਮਾਰੀ ਗਈ ਸੀ।
ਇਸ ਤੋਂ ਪਹਿਲਾਂ ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਸੀ ਕਿ ਅਨੰਤਨਾਗ 'ਚ ਫੌਜ ਦੇ ਇਕ ਜਵਾਨ ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ ਹੈ।
ਟੈਰੀਟੋਰੀਅਲ ਆਰਮੀ ਦੀ 161 ਯੂਨਿਟ ਦੇ ਇੱਕ ਸਿਪਾਹੀ ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ। ਹਾਲਾਂਕਿ ਇਕ ਜਵਾਨ ਨੂੰ ਗੋਲੀ ਲੱਗੀ ਪਰ ਇਸ ਦੇ ਬਾਵਜੂਦ ਉਹ ਅੱਤਵਾਦੀਆਂ ਦੇ ਚੁੰਗਲ 'ਚੋਂ ਭੱਜਣ 'ਚ ਸਫਲ ਰਿਹਾ।