Coldrif cough ਸਿਰਪ ਕੰਪਨੀ ਦਾ ਮਾਲਕ ਰੰਗਨਾਥਨ ਚੇਨਈ ਤੋਂ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਲਡ੍ਰਿਫ ਕਫ਼ ਸਿਰਪ ਕਾਰਨ ਹੁਣ ਤੱਕ 20 ਬੱਚਿਆਂ ਦੀ ਜਾ ਚੁੱਕੀ ਹੈ ਜਾਨ

Coldrif cough syrup company owner Ranganathan arrested from Chennai

ਭੋਪਾਲ : ਮੱਧ ਪ੍ਰਦੇਸ਼ ਵਿਚ ਪੁਲਿਸ ਨੇ ‘ਕੋਲਡ੍ਰਿਫ’ ਖੰਘ ਦੇ ਸਿਰਪ ਕਾਰਨ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਕਾਰਵਾਈ ਕੀਤੀ ਅਤੇ ਸ਼੍ਰੀਰੀਸਨ ਮੈਡੀਕਲ ਦੇ ਮਾਲਕ ਐਸ. ਰੰਗਨਾਥਨ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਛਿੰਦਵਾੜਾ ਦੇ ਪੁਲਿਸ ਸੁਪਰਡੈਂਟ ਅਜੈ ਪਾਂਡੇ ਨੇ ਵੱਡੀ ਕਾਰਵਾਈ ਕਰਦੇ ਹੋਏ ਤਾਮਿਲਨਾਡੂ ਦੇ ਚੇਨਈ ਦੀ ਸ਼੍ਰਰੀਸਨ ਫਾਰਮਾਸਿਊਟੀਕਲ ਕੰਪਨੀ ਦੇ ਮਾਲਕ ਰੰਗਨਾਥਨ ’ਤੇ 20 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਹੁਣ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਛਿੰਦਵਾੜਾ ਦੇ ਐਸ.ਪੀ. ਅਜੈ ਪਾਂਡੇ ਨੇ ਕਿਹਾ ਕਿ ਸ਼੍ਰਰੀਸਨ ਫਾਰਮਾ ਦੇ ਮਾਲਕ ਐਸ. ਰੰਗਨਾਥਨ ਨੂੰ ਬੀਤੀ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਨੂੰ ਚੇਨਈ (ਤਾਮਿਲਨਾਡੂ) ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਟਰਾਂਜ਼ਿਟ ਰਿਮਾਂਡ ਪ੍ਰਾਪਤ ਕਰਨ ਤੋਂ ਬਾਅਦ ਉਸ ਨੂੰ ਛਿੰਦਵਾੜਾ (ਮੱਧ ਪ੍ਰਦੇਸ਼) ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿਚ ਕੋਲਡ੍ਰਿਫ ਕਫ਼ ਸਿਰਪ ਪੀਣ ਨਾਲ ਹੁਣ ਤੱਕ 20 ਬੱਚਿਆਂ ਦੀ ਜਾਨ ਜਾ ਚੁੱਕੀ ਹੈ। ਇਹ ਅੰਕੜਾ ਅਜੇ ਵੀ ਵੱਧ ਰਿਹਾ ਹੈ।