ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਵੱਲੋਂ ਸਾਂਝਾ ਆਪ੍ਰੇਸ਼ਨ
ਤਲਾਸ਼ੀ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਛੁਪਣਗਾਹ ਦਾ ਕੀਤਾ ਪਰਦਾਫਾਸ਼
Joint operation by Indian Army and Jammu and Kashmir Police
ਜੰਮੂ ਕਸ਼ਮੀਰ: ਖਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ, 08 ਅਕਤੂਬਰ ਨੂੰ ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੁਆਰਾ ਕੁਪਵਾੜਾ ਦੇ ਵਾਰਸਨ ਦੇ ਬ੍ਰਿਜਥੋਰ ਜੰਗਲ ਦੇ ਜਨਰਲ ਖੇਤਰ ਵਿੱਚ ਇੱਕ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ। ਤਲਾਸ਼ੀ ਦੌਰਾਨ, ਸੁਰੱਖਿਆ ਬਲਾਂ ਨੇ ਇੱਕ ਛੁਪਣਗਾਹ ਦਾ ਪਰਦਾਫਾਸ਼ ਕੀਤਾ ਅਤੇ ਦੋ ਏਕੇ ਸੀਰੀਜ਼ ਰਾਈਫਲਾਂ, ਚਾਰ ਰਾਕੇਟ ਲਾਂਚਰ, ਗੋਲਾ-ਬਾਰੂਦ ਦਾ ਇੱਕ ਵੱਡਾ ਜ਼ਖੀਰਾ ਅਤੇ ਹੋਰ ਜੰਗੀ ਸਮਾਨ ਬਰਾਮਦ ਕੀਤਾ।