ਐਮ-777 ਹੋਵਿਤਜਰ ਤੋਪ ਫ਼ੌਜ ਚ ਸ਼ਾਮਲ, 50 ਕਿਲੋ ਮੀਟਰ ਤੱਕ ਦੀ ਦੂਰੀ ਕਰੇਗੀ ਮਾਰ
ਮਹਾਰਾਸ਼ਟਰਾ ਦੇ ਦਵਲਾਲੀ ਵਿਖੇ ਬੀਤੇ ਦਿਨ ਰੱਖਿਆ ਮੰਤਰੀ ਨਿਰਮਲਾ ਸੀਤਾਮਰਣ ਦੀ ਮੌਜੂਦਗੀ ਵਿਚ ਫ਼ੌਜ ਨੂੰ ਐਮ-777 ਹੋਵਿਤਜਰ ਤੋਪ ਅਤੇ ਆਰ ਕੇ-9 ਵਜਰ ਤੋਪਾਂ ਸੌਂਪੀਆਂ ਗਈਆਂ
ਮੁੰਬਈ , ( ਭਾਸ਼ਾ ) : ਭਾਰਤੀ ਫ਼ੌਜ ਦੀ ਤਾਕਤ ਵਿਚ ਹੋਰ ਵਾਧਾ ਹੋ ਗਿਆ ਹੈ। ਮਹਾਰਾਸ਼ਟਰਾ ਦੇ ਦਵਲਾਲੀ ਵਿਖੇ ਬੀਤੇ ਦਿਨ ਰੱਖਿਆ ਮੰਤਰੀ ਨਿਰਮਲਾ ਸੀਤਾਮਰਣ ਦੀ ਮੌਜੂਦਗੀ ਵਿਚ ਫ਼ੌਜ ਨੂੰ ਐਮ-777 ਹੋਵਿਤਜਰ ਤੋਪ ਅਤੇ ਆਰ ਕੇ-9 ਵਜਰ ਤੋਪਾਂ ਸੌਂਪੀਆਂ ਗਈਆਂ। ਇਸ ਮੌਕੇ ਤੇ ਫ਼ੌਜ ਮੁਖੀ ਵਿਪਨ ਰਾਵਤ ਵੀ ਮੌਜੂਦ ਸਨ। ਹੋਵਿਤਜਰ ਤੋਪ ਦੀ ਮਾਰਕ ਸਮਰਥਾ 30 -50 ਕਿਲੋਮੀਟਰ ਹੈ । ਇਸੇ ਤਰਾਂ ਕੇ-9 28 ਤੋਂ 38 ਕਿਲੋਮੀਟਰ ਤੱਕ ਦੀ ਦੂਰੀ ਦਾ ਨਿਸ਼ਾਨਾ ਅਸਾਨੀ ਨਾਲ ਲਗਾ ਸਕਦੀ ਹੈ। ਫ਼ੋਜ 145 ਐਮ 777 ਹੋਵਿਤਜਰ ਦੀ ਸੱਤ ਰੇਜੀਮੇਂਟ ਵੀ ਬਨਾਉਣ ਜਾ ਰਹੀ ਹੈ।
ਇਨ੍ਹਾਂ ਤੋਪਾਂ ਦੀ ਸਪਲਾਈ ਅਗਸਤ 2019 ਤੋਂ ਸ਼ੁਰੂ ਹੋ ਜਾਵੇਗੀ ਅਤੇ ਇਹ ਪ੍ਰਕਿਰਿਆ ਕੁਲ 24 ਮਹੀਨਿਆਂ ਵਿਚ ਪੂਰੀ ਹੋਵੇਗੀ। ਇਸ ਨੂੰ ਹੈਲੀਕਾਪਟਰ ਜਾਂ ਜਹਾਜ਼ ਰਾਹੀ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਆਜਿਆ ਜਾ ਸਕਦਾ ਹੈ। ਹੋਵਿਤਜਰ ਅਮਰੀਕਾ ਵਿਚ ਬਣੀ ਬਹੁਤ ਹਲਕੀ ਤੋਪ ਹੈ। ਇਸ ਨੂੰ ਅਫਗਾਨਿਸਤਾਨ ਅਤੇ ਇਰਾਕ ਯੁੱਧ ਵਿਚ ਵਰਤਿਆ ਜਾ ਚੁੱਕਾ ਹੈ। ਹੁਣ ਇਸ ਦੀ ਵਰਤੋਂ ਅਮਰੀਕਾ, ਕਨਾਡਾ ਅਤੇ ਆਸਰੇਲੀਆ ਕਰ ਰਹੇ ਹਨ। ਰੱਖਿਆ ਮੰਤਰਾਲਾ ਦੇ ਬੁਲਾਰੇ ਅਮਨ ਆਨੰਦ ਨੇ ਦੱਸਿਆ ਕਿ ਕੇ-9 ਵਜਰ ਦੀ ਪਰਿਯੋਜਨਾ
ਤੇ 4,366 ਕਰੋੜ ਰੁਪਏ ਅਤੇ ਐਮ-777 ਹੋਵਿਤਜਰ ਦੀ ਪਰਿਯੋਜਨਾ ਤੇ 5070 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ। ਇਕ ਕੰਮ ਨਵੰਬਰ 2020 ਤੱਕ ਪੂਰਾ ਹੋਵੇਗਾ। ਫ਼ੌਜ ਨੂੰ ਕੇ-9 ਸ਼੍ਰੇਣੀ ਦੀਆਂ 100 ਤੋਪਾਂ ਸੌਂਪੀਆਂ ਜਾਣੀਆਂ ਹਨ। ਇਸ ਮਹੀਨੇ 10 ਤੋਪਾਂ ਸੌਂਪੀਆਂ ਜਾਣਗੀਆਂ। ਅਗਲੀ 40 ਤੋਪਾਂ ਨਵੰਬਰ 2019 ਵਿਚ ਅਤੇ ਬਾਕੀ 50 ਤੋਪਾਂ ਨਵੰਬਰ 2020 ਤੱਕ ਸੌਂਪ ਦਿਤੀਆਂ ਜਾਣਗੀਆਂ। ਕੇ-9 ਵਜਰ 30 ਸੈਕੰਡ ਵਿਚ ਤਿੰਨ ਗੋਲੇ ਦਾਗ ਸਕਦੀ ਹੈ। ਇਸ ਦੀ ਪਹਿਲੀ ਰੇਜਿਮੇਂਟ ਜੁਲਾਈ 2019 ਤੱਕ ਪੂਰੀ ਹੋਣ ਦੀ ਆਸ ਹੈ। ਇਸ ਨੂੰ ਭਾਰਤੀ ਨਿਜੀ ਖੇਤਰ ਨੇ ਤਿਆਰ ਕੀਤਾ ਹੈ।