ਪਾਕਿ ਤੋਂ ਬਾਅਦ ਚੀਨ ’ਤੇ ਮਹਿੰਗਾਈ ਦੀ ਮਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਕਾਰਨ 8 ਸਾਲ ਦੇ ਉੱਚੇ ਪੱਧਰ ’ਤੇ ਪਹੁੰਚੀ ਮਹਿੰਗਾਈ

Inflation in china rises at 8 years high know the reason

ਨਵੀਂ ਦਿੱਲੀ: ਪਾਕਿਸਤਾਨ ਪਹਿਲਾਂ ਹੀ ਮਹਿੰਗਾਈ ਨਾਲ ਕੁਚਲਿਆ ਪਿਆ ਹੈ। ਪਰ ਪਿਛਲੇ ਮਹੀਨੇ ਯਾਨੀ ਅਕਤੂਬਰ ਦੌਰਾਨ ਚੀਨ ਦੀ ਮਹਿੰਗਾਈ ਦਰ ਬੀਤੇ 8 ਸਾਲ ਦੇ ਉਚਿਤ ਪੱਧਰ ਤੇ ਪਹੁੰਚ ਗਈ ਹੈ। ਚੀਨ ਵਿਚ ਕੰਜ਼ਿਊਮਰ ਪ੍ਰਾਈਸ ਇੰਡੈਕਸ ਅਕਤੂਬਰ ਵਿਚ ਸਭ ਤੋਂ ਵੱਧ ਤੇਜ਼ੀ ਨਾਲ ਵਧਿਆ ਹੈ। ਚੀਨ ਦੀ ਮਹਿੰਗਾਈ ਦਰ ਵਿਚ ਵਿਚ ਇੰਨੀ ਵੱਡੀ ਤੇਜ਼ੀ ਸੂਰ ਦੀਆਂ ਕੀਮਤਾਂ ਵਿਚ ਅਚਾਨਕ ਵਾਧੇ ਕਾਰਨ ਹੋਈ ਹੈ।

ਅਕਤੂਬਰ ਵਿਚ ਚੀਨ ਵਿਚ ਉਦਯੋਗਿਕ ਖੇਤਰ ਲਈ ਨਿਰਮਾਤਾ ਮੁੱਲ ਸੂਚਕ ਅੰਕ ਵਿਚ ਵੀ 1.6 ਦੀ ਕਮੀ ਆਈ ਹੈ। ਚੀਨ ਵਿਚ, ਫੈਕਟਰੀ ਵਿਚੋਂ ਨਿਕਲਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਨੂੰ ਇਸ ਸੂਚਕਾਂਕ ਦੁਆਰਾ ਟਰੈਕ ਕੀਤਾ ਜਾਂਦਾ ਹੈ। ਸਤੰਬਰ ਵਿਚ ਇਸ ਵਿਚ 1.2 ਫ਼ੀਸਦੀ ਦੀ ਗਿਰਾਵਟ ਆਈ। ਇਹ ਅਗਸਤ 2016 ਤੋਂ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਹੈ। ਇਹ ਅਨੁਮਾਨ ਲਗਾਇਆ ਗਿਆ ਸੀ ਕਿ ਇਹ 1.5 ਫ਼ੀਸਦੀ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।