ਮੁੰਬਈ 'ਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ, ਕਈ ਲੋਕ ਮਲਬੇ ਹੇਠਾਂ ਦੱਬੇ, 9 ਨੂੰ ਬਚਾਇਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹਤ ਤੇ ਬਚਾਅ ਕਾਰਜ ਜਾਰੀ 

building collapse

ਮੁੰਬਈ : ਮੁੰਬਈ ਦੇ ਐਂਟੌਪ ਹਿੱਲ ਇਲਾਕੇ ਵਿਚ ਇੱਕ ਘਰ ਢਹਿ ਢੇਰੀ ਹੋ ਗਿਆ। ਜਾਣਕਾਰੀ ਮੁਤਾਬਕ ਇਹ ਇਮਾਰਤ ਦੱਖਣੀ-ਮੱਧ ਮੁੰਬਈ ਦੇ ਐਂਟੌਪ ਹਿੱਲ ਇਲਾਕੇ ਦੇ ਜੈ ਮਹਾਰਾਸ਼ਟਰ ਨਗਰ 'ਚ ਬਣੀ ਸੀ।

ਇਸ ਇਮਾਰਤ ਦੇ ਡਿੱਗਣ ਤੋਂ ਬਾਅਦ 9 ਲੋਕਾਂ ਨੂੰ ਬਚਾਇਆ ਗਿਆ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮਲਬੇ 'ਚ ਕਿਸੇ ਹੋਰ ਦੇ ਫਸੇ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਬਚਾਅ ਟੀਮ ਉਨ੍ਹਾਂ ਦੀ ਭਾਲ 'ਚ ਲੱਗੀ ਹੋਈ ਹੈ। ਫ਼ਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ 'ਤੇ ਮੌਜੂਦ ਹਨ।