Covid-19 : ਨਗਰ ਨਿਗਮ ਦਾ ਅਨੋਖਾ ਫ਼ੈਸਲਾ, ਟੀਕਾਕਰਨ ਨਹੀਂ ਤਾਂ ਤਨਖ਼ਾਹ ਵੀ ਨਹੀਂ
ਟੀਕਾਕਰਨ ਦੇ ਸਾਰੇ ਪ੍ਰਮਾਣ-ਪੱਤਰ ਸਬੰਧਿਤ ਦਫ਼ਤਰ ਵਿਚ ਜਮ੍ਹਾ ਕਰਵਾਉਣੇ ਵੀ ਲਾਜ਼ਮੀ ਹਨ।
ਠਾਣੇ : ਕੋਰੋਨਾ ਨੂੰ ਹਰਾਉਣ ਲਈ ਪੂਰੇ ਦੇਸ਼ ਵਿਚ ਵੈਕਸੀਨੇਸ਼ਨ ਮੁਹਿੰਮ ਚਲਾਇਆ ਜਾ ਰਿਹਾ ਹੈ। ਉਥੇ ਹੀ ਮਹਾਰਾਸ਼ਟਰ ਵਿਚ ਠਾਣੇ ਨਗਰ ਨਿਗਮ (TMC) ਨੇ ਕੋਰੋਨਾ ਟੀਕਾਕਰਨ ਸਬੰਧੀ ਇੱਕ ਅਨੋਖਾ ਕਦਮ ਚੁੱਕਿਆ ਹੈ। ਦਰਅਸਲ ਪ੍ਰਸ਼ਾਸਨ ਨੇ ਫ਼ੈਸਲਾ ਲਿਆ ਹੈ ਕਿ ਜਿਨ੍ਹਾਂ ਨੇ ਕੋਵਿਡ-19 ਦੀ ਇੱਕ ਵੀ ਖ਼ੁਰਾਕ ਨਹੀਂ ਲਈ ਉਨ੍ਹਾਂ ਨੂੰ ਤਨਖ਼ਾਹ ਨਹੀਂ ਦਿਤੀ ਜਾਵੇਗੀ।
ਇਹ ਵੀ ਪੜ੍ਹੋ : ਹਰਦੇਵ ਸਿੰਘ ਮੇਘ ਦੇ ਚੋਣ ਪ੍ਰਚਾਰ ਲਈ ਪਹੁੰਚ ਰਹੀ ਬੀਬਾ ਬਾਦਲ ਦਾ ਕਿਸਾਨਾਂ ਵਲੋਂ ਡਟਵਾਂ ਵਿਰੋਧ
TMC ਦੇ ਸੀਨੀਅਰ ਅਧਿਕਾਰੀਆਂ ਵਲੋਂ ਸੋਮਵਾਰ ਨੂੰ ਇੱਕ ਬੈਠਕ ਵਿਚ ਇਹ ਫ਼ੈਸਲਾ ਕੀਤਾ। ਮੀਟਿੰਗ ਵਿਚ ਨਗਰਪਾਲਿਕਾ ਡੀ. ਵਿਪਿਨ ਸ਼ਰਮਾ ਅਤਿ ਕੇ ਨਰੇਸ਼ ਵੀ ਮੌਜੂਦ ਸਨ। TMC ਦੀ ਸੋਮਵਾਰ ਰਾਤ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਦੂਜੀ ਖ਼ੁਰਾਕ ਲੈਣ ਦੇ ਹੱਕਦਾਰ ਹੋਣ ਦੇ ਬਾਵਜੂਦ ਟੀਕਾਕਰਨ ਨਾ ਕਰਵਾਉਣ ਵਾਲਿਆਂ ਨੂੰ ਵੀ ਕੋਈ ਤਨਖ਼ਾਹ ਨਹੀਂ ਦਿਤੀ ਜਾਵੇਗੀ।
ਇਸ ਤੋਂ ਇਲਾਵਾ ਟੀਕਾਕਰਨ ਦੇ ਸਾਰੇ ਪ੍ਰਮਾਣ-ਪੱਤਰ ਸਬੰਧਿਤ ਦਫ਼ਤਰ ਵਿਚ ਜਮ੍ਹਾ ਕਰਵਾਉਣੇ ਵੀ ਲਾਜ਼ਮੀ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿਚ ਇਸ ਮਹੀਨੇ ਦੇ ਅੰਤ ਤੱਕ ਸੌ ਫ਼ੀਸਦੀ ਟੀਕਾਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਇਹ ਕਦਮ ਚੁੱਕੇ ਗਏ ਹਨ।