ਮੁਲਜ਼ਮ ਨੂੰ ਬੱਚੇ ਦੀ ਮੌਤ ਦੇ 14 ਸਾਲ ਬਾਅਦ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਦੋਸ਼ੀ ਪਾਇਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਦਾਲਤ ਮਥੁਰਾ ਪ੍ਰਸਾਦ ਨਾਂਅ ਦੇ ਦੋਸ਼ੀ ਖ਼ਿਲਾਫ਼ ਮਾਮਲੇ ਦੀ ਸੁਣਵਾਈ ਕਰ ਰਹੀ

photo

 

ਨਵੀਂ ਦਿੱਲੀ - ਦਿੱਲੀ ਦੀ ਇੱਕ ਅਦਾਲਤ ਨੇ ਲਾਪਰਵਾਹੀ ਅਤੇ ਤੇਜ਼ ਰਫਤਾਰ ਗੱਡੀ ਚਲਾਉਣ ਕਾਰਨ ਇੱਕ ਹਾਦਸੇ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਹਾਦਸੇ ਵਿੱਚ ਇੱਕ ਬੱਚੇ ਦੀ ਮੌਤ ਦੇ 14 ਸਾਲ ਬਾਅਦ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ।

ਅਦਾਲਤ ਮਥੁਰਾ ਪ੍ਰਸਾਦ ਨਾਂਅ ਦੇ ਦੋਸ਼ੀ ਖ਼ਿਲਾਫ਼ ਮਾਮਲੇ ਦੀ ਸੁਣਵਾਈ ਕਰ ਰਹੀ ਸੀ। 11 ਮਾਰਚ 2008 ਨੂੰ ਉੱਤਮ ਨਗਰ 'ਚ ਪ੍ਰਸਾਦ ਵੱਲੋਂ ਖਤਰਨਾਕ ਢੰਗ ਨਾਲ ਗੱਡੀ ਚਲਾਉਣ ਕਾਰਨ ਇੱਕ 13 ਸਾਲਾ ਲੜਕੇ ਦੀ ਮੌਤ ਹੋ ਗਈ ਸੀ। 

ਅਦਾਲਤ ਨੇ ਕਿਹਾ ਕਿ ਗਵਾਹ ਦੀ ਗਵਾਹੀ ਢੁਕਵੀਂ ਹੈ ਅਤੇ ਸਿੱਧੇ ਤੌਰ 'ਤੇ ਮੁਲਜ਼ਮ ਨੂੰ ਦੋਸ਼ੀ ਸਾਬਤ ਕਰਦੀ ਹੈ। ਪ੍ਰਸਾਦ ਨੂੰ ਅਗਲੀ ਸੁਣਵਾਈ ਦੇ ਦਿਨ 19 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਤੋਂ ਪਹਿਲਾਂ ਉਹ ਹਲਫ਼ਨਾਮਾ ਦੇ ਕੇ ਅਦਾਲਤ ਨੂੰ ਆਪਣੀ ਆਮਦਨ ਅਤੇ ਜਾਇਦਾਦ ਬਾਰੇ ਦੱਸੇਗਾ।

ਅਦਾਲਤ ਨੇ ਕਿਹਾ ਕਿ ਇਹ ਮੁਲਜ਼ਮ ਦੀ ਘੋਰ ਲਾਪਰਵਾਹੀ ਸੀ ਕਿ ਉਹ ਤੰਗ ਗਲੀ ਵਿੱਚ ਟਰੱਕ ਲੈ ਕੇ ਗਿਆ, ਜਿਸ ਦੌਰਾਨ ਕੰਧ ਅਤੇ ਟਰੱਕ ਦੇ ਵਿਚਕਾਰ ਆ ਜਾਣ ਕਰਕੇ ਕੁਚਲੇ ਜਾਣ ਨਾਲ ਬੱਚੇ ਦੀ ਮੌਤ ਹੋ ਗਈ ਸੀ। ਉੱਤਮ ਨਗਰ ਥਾਣੇ ਵੱਲੋਂ ਮੁਲਜ਼ਮ ਖ਼ਿਲਾਫ਼ ਐਫ਼.ਆਈ.ਆਰ. ਦਰਜ ਕੀਤੀ ਗਈ ਸੀ ਅਤੇ ਅਕਤੂਬਰ 2008 ਵਿੱਚ ਦੋਸ਼ ਆਇਦ ਕੀਤੇ ਗਏ ਸਨ।