Haryana News: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਤੜਕਸਾਰ ਹੋਈ ਮੁੱਠਭੇੜ, ਕਾਕਾ ਰਾਣਾ ਗੈਂਗ ਦੇ ਦੋ ਬਦਮਾਸ਼ ਜ਼ਖ਼ਮੀ
Haryana News: ਤਿੰਨੋਂ ਅਪਰਾਧੀ ਕਾਕਾ ਰਾਣਾ ਗੈਂਗ ਨਾਲ ਜੁੜੇ ਹੋਏ ਹਨ ਅਤੇ ਤਿੰਨਾਂ ਦਾ ਕੰਮ ਫਿਰੌਤੀ ਮੰਗਣਾ ਸੀ
Haryana News: ਹਰਿਆਣਾ ਦੇ ਕਰਨਾਲ 'ਚ ਕੈਮਲਾ-ਗੜ੍ਹੀ ਮੁਲਤਾਨ ਰੋਡ 'ਤੇ ਕੁਰੂਕਸ਼ੇਤਰ ਸੀਆਈਏ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ। ਮੁਕਾਬਲੇ 'ਚ ਤਿੰਨੋਂ ਬਦਮਾਸ਼ ਫੜੇ ਗਏ ਹਨ। ਤਿੰਨੋਂ ਕਾਕਾ ਰਾਣਾ ਗੈਂਗ ਨਾਲ ਜੁੜੇ ਹੋਏ ਹਨ। ਕਾਕਾ ਰਾਣਾ ਗੈਂਗ ਨੇ ਘਰੌਂਡਾ ਵਿੱਚ ਜੇਐਮਡੀ ਮੋਬਾਈਲ ਸ਼ੋਅ ਰੂਮ, ਪਿਪਲੀ ਵਿੱਚ ਅਨਾਜ ਮੰਡੀ ਅਤੇ ਕੁਰੂਕਸ਼ੇਤਰ ਵਿੱਚ ਇਮੀਗ੍ਰੇਸ਼ਨ ਕੇਂਦਰ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ।
ਸ਼ਨੀਵਾਰ ਸਵੇਰੇ ਕਰੀਬ 3 ਵਜੇ ਸੀਆਈਏ ਕੁਰੂਕਸ਼ੇਤਰ ਨੂੰ ਕੈਮਲਾ-ਗੜ੍ਹੀ ਮੁਲਤਾਨ ਰੋਡ 'ਤੇ ਤਿੰਨ ਬਦਮਾਸ਼ਾਂ ਦੀ ਮੌਜੂਦਗੀ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਪੁਲਿਸ ਹਰਕਤ 'ਚ ਆਈ ਅਤੇ ਮੌਕੇ 'ਤੇ ਪਹੁੰਚ ਗਈ। ਜਿੱਥੇ ਪੁਲਿਸ ਨੇ ਬਾਈਕ 'ਤੇ ਸਵਾਰ ਤਿੰਨ ਨੌਜਵਾਨਾਂ ਨੂੰ ਦੇਖਿਆ ਤਾਂ ਤਿੰਨਾਂ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਭੱਜਦੇ ਹੋਏ ਪੁਲਿਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੂੰ ਵੀ ਜਵਾਬੀ ਕਾਰਵਾਈ ਕਰਨੀ ਪਈ। ਬਦਮਾਸ਼ਾਂ ਕੋਲੋਂ ਦੋ ਪਿਸਤੌਲ ਵੀ ਬਰਾਮਦ ਹੋਏ ਹਨ।
ਟੀਮ ਇੰਚਾਰਜ ਮੋਹਨ ਲਾਲ ਨੇ ਦੱਸਿਆ ਕਿ ਇਸ ਮੁਕਾਬਲੇ 'ਚ ਦੋ ਬਦਮਾਸ਼ਾਂ ਦੀ ਲੱਤ 'ਚ ਗੋਲੀ ਲੱਗੀ, ਜਦਕਿ ਇਕ ਜ਼ਖਮੀ ਹੋ ਗਿਆ। ਦੋਵਾਂ ਬਦਮਾਸ਼ਾਂ ਦੇ ਨਾਂ ਸੰਦੀਪ ਹੈ। ਇਨ੍ਹਾਂ 'ਚੋਂ ਇਕ ਹਿਸਾਰ ਅਤੇ ਦੂਜਾ ਫਰੀਦਾਬਾਦ ਦਾ ਰਹਿਣ ਵਾਲਾ ਹੈ। ਤੀਜੇ ਅਪਰਾਧੀ ਦਾ ਨਾਂ ਰਿਤਿਕ ਹੈ, ਉਹ ਭਿਵਾਨੀ ਦਾ ਰਹਿਣ ਵਾਲਾ ਹੈ।
ਮੋਹਨ ਲਾਲ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿੰਨੋਂ ਅਪਰਾਧੀ ਕਾਕਾ ਰਾਣਾ ਗੈਂਗ ਨਾਲ ਜੁੜੇ ਹੋਏ ਹਨ ਅਤੇ ਤਿੰਨਾਂ ਦਾ ਕੰਮ ਫਿਰੌਤੀ ਮੰਗਣਾ ਸੀ। ਕਾਕਾ ਰਾਣਾ ਵਿਦੇਸ਼ ਤੋਂ ਆਪਣਾ ਗੈਂਗ ਚਲਾ ਰਿਹਾ ਹੈ ਅਤੇ ਵਿਦੇਸ਼ਾਂ ਤੋਂ ਦੇਸ਼ ਦੇ ਕਾਰੋਬਾਰੀਆਂ ਨੂੰ ਫਿਰੌਤੀ ਦੀਆਂ ਕਾਲਾਂ ਕਰਦਾ ਹੈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਮੋਹਨ ਲਾਲ ਨੇ ਦੱਸਿਆ ਕਿ ਦੋ ਬਦਮਾਸ਼ ਮੈਡੀਕਲ ਕਾਲਜ ਵਿੱਚ ਜ਼ੇਰੇ ਇਲਾਜ ਹਨ ਜਦਕਿ ਤੀਜੇ ਬਦਮਾਸ਼ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।