3 ਨਵੰਬਰ ਨੂੰ ਹਰਿਆਣਾ ਤੋਂ 6,000 ਲੋਕਾਂ ਨੂੰ ਬਿਹਾਰ ਲਿਜਾਇਆ ਗਿਆ: ਕਪਿਲ ਸਿੱਬਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੇਲਵੇ ਨੇ ਤਿਉਹਾਰਾਂ ਦੀ ਭੀੜ ਦੱਸਿਆ ਕਾਰਨ

6,000 people were taken from Haryana to Bihar on November 3: Kapil Sibal

ਨਵੀਂ ਦਿੱਲੀ: ਰਾਜ ਸਭਾ ਮੈਂਬਰ ਕਪਿਲ ਸਿੱਬਲ ਅਤੇ ਏ.ਡੀ. ਸਿੰਘ ਨੇ ਐਤਵਾਰ ਨੂੰ ਦੋਸ਼ ਲਾਇਆ ਕਿ 3 ਨਵੰਬਰ ਨੂੰ ਹਰਿਆਣਾ ਤੋਂ ਬਿਹਾਰ ਲਈ ‘‘ਚਾਰ ਵਿਸ਼ੇਸ਼ ਰੇਲ ਗੱਡੀਆਂ’’ ਚਲਾਈਆਂ ਗਈਆਂ ਸਨ, ਜਿਨ੍ਹਾਂ ’ਚ 6,000 ਲੋਕ ਸਵਾਰ ਸਨ। ਉਨ੍ਹਾਂ ਰੇਲਵੇ ਮੰਤਰੀ ਨੇ ਇਹ ਸਫ਼ਾਈ ਦੇਣ ਲਈ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚਕਾਰ ਇਨ੍ਹਾਂ ਰੇਲ ਗੱਡੀਆਂ ਨੂੰ ਚਲਾਉਣ ਦਾ ਮੰਤਵ ਕੀ ਸੀ ਅਤੇ ਕਿਸ ਨੇ ਇਸ ਲਈ ਪੈਸੇ ਦਿਤੇ।

ਉਨ੍ਹਾਂ ਦੇ ਦਾਅਵਿਆਂ ਦਾ ਜਵਾਬ ਦਿੰਦੇ ਹੋਏ ਰੇਲ ਮੰਤਰਾਲੇ ਨੇ ਕਿਹਾ, ‘‘ਇਸ ਤਿਉਹਾਰੀ ਸੀਜ਼ਨ ’ਚ, ਰੇਲਵੇ 12,000 ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ। 10,700 ਵਿਸ਼ੇਸ਼ ਰੇਲ ਗੱਡੀਆਂ ਦਾ ਸਮਾਂ ਤੈਅ ਕੀਤਾ ਗਿਆ ਹੈ ਅਤੇ ਲਗਭਗ 2000 ਰੇਲਗੱਡੀਆਂ ਗੈਰਸੂਚੀਬੱਧ ਹਨ। ਅਸੀਂ ਤਿੰਨ ਪੱਧਰਾਂ, ਡਿਵੀਜ਼ਨਲ, ਜ਼ੋਨਲ ਅਤੇ ਰੇਲਵੇ ਬੋਰਡ ਪੱਧਰ ਉਤੇ ਜੰਗ ਪੱਧਰੀ ਕੰਮ ਕਰ ਰਹੇ ਹਾਂ।’’ ਮੰਤਰਾਲੇ ਨੇ ਕਿਹਾ, ‘‘ਜਦੋਂ ਵੀ ਕਿਸੇ ਸਟੇਸ਼ਨ ਉਤੇ ਮੁਸਾਫ਼ਰਾਂ ਦੀ ਅਚਾਨਕ ਭੀੜ ਹੁੰਦੀ ਹੈ, ਅਸੀਂ ਤੁਰਤ ਅਣ-ਨਿਰਧਾਰਤ ਵਿਸ਼ੇਸ਼ ਰੇਲ ਗੱਡੀਆਂ ਨੂੰ ਸੇਵਾ ਵਿਚ ਲਗਾ ਦਿੰਦੇ ਹਾਂ।’’

ਆਜ਼ਾਦ ਸੰਸਦ ਮੈਂਬਰ ਸਿੱਬਲ ਅਤੇ ਆਰ.ਜੇ.ਡੀ. ਦੇ ਰਾਜ ਸਭਾ ਮੈਂਬਰ ਸਿੰਘ ਨੇ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਰੇਲਵੇ ਅਧਿਕਾਰੀਆਂ ਨੂੰ ਕੁੱਝ ਰੇਲ ਗੱਡੀਆਂ ਦਾ ਪ੍ਰਬੰਧ ਕਰਨ ਅਤੇ ਹਰਿਆਣਾ ਭਾਜਪਾ ਦੇ ਪ੍ਰਧਾਨ ਮੋਹਨ ਲਾਲ ਬਡੋਲੀ ਅਤੇ ਭਾਜਪਾ ਦੀ ਜਨਰਲ ਸਕੱਤਰ ਅਰਚਨਾ ਗੁਪਤਾ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਸੀ। ਸਿੰਘ ਨੇ ਦਾਅਵਾ ਕੀਤਾ ਕਿ ਇਨ੍ਹਾਂ ਰੇਲ ਗੱਡੀਆਂ ਲਈ ਭੁਗਤਾਨ ਭਾਜਪਾ ਨੇ ਕੀਤਾ ਸੀ।

ਸਿੱਬਲ ਨੇ ਕਿਹਾ, ‘‘ਅੱਜ ਮੈਂ ਇੱਥੇ ਕਿਸੇ ਗੱਲ ਉਤੇ ਚਾਨਣਾ ਪਾਉਣ ਆਇਆ ਹਾਂ। ਚੋਣ ਕਮਿਸ਼ਨ ਕੁੱਝ ਨਹੀਂ ਕਰੇਗਾ, ਕਿਉਂਕਿ ਇਨ੍ਹਾਂ ਚੋਣਾਂ ਨੂੰ ਕਰਵਾਉਣ ਦਾ ਉਨ੍ਹਾਂ ਦਾ ਤਰੀਕਾ ਸ਼ੱਕੀ ਰਿਹਾ ਹੈ। ਇਨ੍ਹਾਂ ਰੇਲ ਗੱਡੀਆਂ ’ਚ ਕਰੀਬ 6,000 ਲੋਕ ਸਵਾਰ ਸਨ।’’ ਸਿੱਬਲ ਨੇ ਕਿਹਾ ਕਿ ਸਵਾਲ ਇਹ ਉੱਠਦਾ ਹੈ ਕਿ ਕੀ ਸਿਰਫ ਹਰਿਆਣਾ ਵਿਚ ਹੀ ਵੋਟ ਪਾਉਣ ਵਾਲੇ ਲੋਕ ਹਨ ਜਾਂ ਇਨ੍ਹਾਂ ਲੋਕਾਂ ਨੂੰ ਵਿਸ਼ੇਸ਼ ਤੌਰ ਉਤੇ ਕਿਸੇ ਖਾਸ ਉਦੇਸ਼ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ, ‘‘ਜੇਕਰ ਉਹ ਸੱਚੇ ਵੋਟਰ ਹਨ ਤਾਂ ਉਹ ਅਪਣੀਆਂ ਰੇਲ ਗੱਡੀਆਂ ਉਤੇ ਜਾਣਗੇ ਅਤੇ ਜੇਕਰ ਉਨ੍ਹਾਂ ਨੂੰ ਯੋਜਨਾ ਮੁਤਾਬਕ ਭੇਜਿਆ ਗਿਆ ਹੈ ਤਾਂ ਤੁਸੀਂ ਵੀ ਜਾਣਦੇ ਹੋ ਕਿ ਅਜਿਹੀਆਂ ਧੋਖਾਧੜੀ ਵਾਲੀਆਂ ਘਟਨਾਵਾਂ ਹੋ ਰਹੀਆਂ ਹਨ।