ਜੰਮੂ–ਕਸ਼ਮੀਰ 'ਚ ਇਸ ਸਾਲ ਢੇਰ ਹੋਏ 223 ਅਤਿਵਾਦੀ, 8 ਸਾਲਾਂ 'ਚ ਸੱਭ ਤੋਂ ਵੱਡਾ ਰਿਕਾਰਡ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਅਤੇ ਕਸ਼ਮੀਰ 'ਚ ਇਸ ਸਾਲ ਸੁਰੱਖਿਆ ਬਲਾਂ ਨੇ 223 ਅਤਿਵਾਦੀਆਂ ਨੂੰ ਢੇਰ ਕੀਤੇ ਹਨ। ਇਹ ਪਿਛਲੇ 8 ਸਾਲਾਂ ਸੂਬੇ ਵਿਚ ਮਾਰੇ ਜਾਣ ਵਾਲੇ ਅਤਿਵਾਦੀਆਂ ਦਾ ਸਭ....

 223 Terrorist wiped jammu and kashmir this year

ਜੰਮੂ-ਕਸ਼ਮੀਰ (ਭਾਸ਼ਾ): ਜੰਮੂ ਅਤੇ ਕਸ਼ਮੀਰ 'ਚ ਇਸ ਸਾਲ ਸੁਰੱਖਿਆ ਬਲਾਂ ਨੇ 223 ਅਤਿਵਾਦੀਆਂ ਨੂੰ ਢੇਰ ਕੀਤੇ ਹਨ। ਇਹ ਪਿਛਲੇ 8 ਸਾਲਾਂ ਸੂਬੇ ਵਿਚ ਮਾਰੇ ਜਾਣ ਵਾਲੇ ਅਤਿਵਾਦੀਆਂ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਪਹਿਲਾਂ 2010 ਵਿਚ 232 ਅਤਿਵਾਦੀ ਮਾਰੇ ਗਏ ਸਨ। ਗ੍ਰਹਿ ਮੰਤਰਾਲਾ ਦੇ ਅੰਕੜੀਆ ਦੇ ਮੁਤਾਬਕ, ਸੂਬੇ ਵਿਚ ਇਸ ਸਾਲ ਅਤਿਵਾਦੀ ਗਤੀਵਿਧੀਆਂ ਵਿਚ ਵੀ ਪਿਛਲੇ ਸਾਲ ਦੇ ਮੁਕਾਬਲੇ ਵਾਧਾ ਹੋਇਆ ਹੈ।

ਦੱਸ ਦਈਏ ਕਿ ਪਿਛਲੇ ਸਾਲ ਜਿੱਥੇ ਅਤਿਵਾਦ ਤੋਂ ਸੰਬੰਧਤ 342 ਘਟਨਾਵਾਂ ਵਾਪਰੀਆਂ ਸਨ, ਉਥੇ ਹੀ ਇਸ ਸਾਲ ਹੁਣ ਤੱਕ 429 ਘਟਨਾਵਾਂ ਹੋ ਚੁੱਕੀਆਂ ਹਨ। ਪਿਛਲੇ ਸਾਲ ਜਿੱਥੇ 40 ਨਾਗਰਿਕ ਮਾਰੇ ਗਏ ਸਨ , ਉਥੇ ਹੀ ਇਸ ਸਾਲ 77 ਨਾਗਰਿਕ ਮਾਰੇ ਗਏ ਹਨ। ਇਸ ਸਾਲ ਸੁਰੱਖਿਆ ਬਲਾਂ ਦੇ 80 ਜਵਾਨ ਸ਼ਹੀਦ ਹੋਏ ਹਨ ਅਤੇ ਪਿਛਲੇ ਸਾਲ ਵੀ 80 ਜਵਾਨ ਸ਼ਹੀਦ ਹੋਏ ਸਨ। ਵਾਦੀ 'ਚ ਇਸ ਸਾਲ ਪਾਕਿਸਤਾਨੀ ਅਤਿਵਾਦੀਆਂ ਵਲੋਂ ਕੀਤੇ ਗਏ ਅਤਿਵਾਦੀ ਹਮਲੀਆਂ ਵਿਚ ਵਾਧਾ ਹੋਇਆ ਹੈ।

ਪਾਕਿਸਤਾਨੀ ਅਤਿਵਾਦੀਆਂ ਨੂੰ ਵਾਦੀ 'ਚ ਉਨ੍ਹਾਂ ਦੇ ਸਥਾਨਕ ਘੁਸਪੈਠੀਆਂ ਦਾ ਸਾਥ ਮਿਲ ਰਿਹਾ ਹੈ। ਇਹ ਹਾਲ ਉਦੋਂ ਦਾ ਹੈ ਜਦੋਂ ਫੌਜ ਨੇ ਮੁੱਠਭੇੜ ਦੀਆਂ ਥਾਵਾਂ 'ਤੇ ਪੱਥਰਬਾਜ਼ੀ ਕਰਨ ਵਾਲੀਆਂ ਨੂੰ ਸਖ਼ਤ ਚਿਤਾਵਨੀ ਦਿਤੀ ਸੀ ਕਿ ਉਨ੍ਹਾਂ ਨੂੰ ਅਤਿਵਾਦੀਆਂ ਦੇ ਓਵਰ-ਗਰਾਉਂਡ ਸਪਾਰਟਰ  ਦੇ ਤੌਰ 'ਤੇ ਵੇਖਿਆ ਜਾਵੇਗਾ। ਜੰਮੂ-ਕਸ਼ਮੀਰ ਵਿਚ ਇਸ ਸਾਲ ਅਤਿਵਾਦੀਆਂ ਦੇ ਮਾਰੇ ਜਾਣ ਦਾ ਗਿਣਤੀ ਹੁਣ ਵੱਧ ਸਕਦੀ ਹੈ,

ਦੱਸ ਦਈਏ ਕਿ ਇਸ ਸਾਲ ਮਾਰੇ ਜਾਣ ਵਾਲੇ ਅਤਿਵਾਦੀਆਂ ਦੀ ਗਿਣਤੀ ਪਹਿਲਾਂ ਹੀ ਪਿਛਲੇ ਸਾਲ ਦੇ 213  ਦੇ ਆਂਕੜੇ ਨੂੰ ਪਾਰ ਚੁੱਕਿਆ ਹੈ। ਇਸ ਸਾਲ ਜੋ 223 ਅਤਿਵਾਦੀ ਮਾਰੇ ਗਏ ਹਨ ਉਨ੍ਹਾਂ ਵਿਚ 93 ਵਿਦੇਸ਼ੀ ਸਨ। 15 ਸਤੰਬਰ ਨੂੰ ਸੂਬੇ ਵਿਚ ਸਥਾਨਕ ਸੰਸਥਾ ਅਤੇ ਪੰਚਾਇਤ ਚੋਣ ਦੇ ਐਲਾਨ ਤੋਂ ਬਾਅਦ 80 ਦਿਨਾਂ ਵਿਚ ਹੀ 81 ਅਤਿਵਾਦੀ ਮਾਰੇ ਜਾ ਚੁੱਕੇ ਹਨ। ਉਥੇ ਹੀ 25 ਜੂਨ ਤੋਂ ਲੈ ਕੇ 14 ਸਤੰਬਰ ਦੇ ਵਿਚ 51 ਅਤਿਵਾਦੀ ਢੇਰ ਕੀਤੇ ਗਏ।