ਬੁਲੰਦਸ਼ਹਿਰ ਦੇ ਇੰਸਪੈਕਟਰ ਦੀ ਹੱਤਿਆ ਦਾ ਮੁੱਖ ਮੁਲਜ਼ਮ ਗਿਰਫਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼  ਦੇ ਬੁਲੰਦਸ਼ਹਿਰ ਵਿਚ ਬੀਤੇ ਸੋਮਵਾਰ ਨੂੰ ਗਊ ਹੱਤਿਆ ਦੇ ਸ਼ਕ ਵਿਚ ਭੜਕੀ ਹਿੰਸਾ ਵਿਚ ਇੰਸਪੈਕਟਰ ਸੁਬੋਧ ਸਿੰਘ ਦੀ ਹੱਤਿਆ ਦਾ ਮੁੱਖ ਸ਼ੱਕੀ ਆਰਮੀ ਜਵਾਨ ਜੀਤੂ

Mob violence army man arrested

ਨਵੀਂ ਦਿੱਲੀ (ਭਾਸ਼ਾ): ਉੱਤਰ ਪ੍ਰਦੇਸ਼  ਦੇ ਬੁਲੰਦਸ਼ਹਿਰ ਵਿਚ ਬੀਤੇ ਸੋਮਵਾਰ ਨੂੰ ਗਊ ਹੱਤਿਆ ਦੇ ਸ਼ਕ ਵਿਚ ਭੜਕੀ ਹਿੰਸਾ ਵਿਚ ਇੰਸਪੈਕਟਰ ਸੁਬੋਧ ਸਿੰਘ ਦੀ ਹੱਤਿਆ ਦਾ ਮੁੱਖ ਸ਼ੱਕੀ ਆਰਮੀ ਜਵਾਨ ਜੀਤੂ ਫੌਜੀ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੌਜ ਨੇ ਜੀਤੂ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਹੈ। ਸੂਤਰਾਂ ਮੁਤਾਬਕ ਉਹ ਪਿਛਲੇ 36 ਘੰਟੇ ਤੋਂ ਪੁਲਿਸ ਦੀ ਹਿਰਾਸਤ ਸੀ। ਪੁਲਿਸ ਦੀ ਹਿਰਾਸਤ ਵਿਚ ਜੀਤੂ ਨਾਲ ਪੁਛ-ਗਿੱਛ ਕੀਤੀ ਗਈ।

ਦੱਸ ਦਈਏ ਪੁਲਿਸ ਦੇ ਸਾਹਮਣੇ ਜੀਤੂ ਨੇ ਸਵੀਕਾਰ ਕੀਤਾ ਹੈ ਕਿ ਉਹ ਭੀੜ ਦਾ ਹਿੱਸਾ ਸੀ। ਦਰਅਸਲ ਬੁਲੰਦਸ਼ਹਿਰ ਵਿਚ ਗਊ ਹਤਿਆ ਦੇ ਸ਼ਕ ਵਿਚ ਭੜਕੀ ਹਿੰਸਾ 'ਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਜਿਨ੍ਹਾਂ ਵਿਚ ਇਕ ਪੁਲਿਸ ਇੰਸਪੈਕਟਰ ਸੁਬੋਧ ਸਿੰਘ ਸਨ ਅਤੇ ਇਕ ਸੁਮਿਤ ਨਾਮ ਦਾ ਜਵਾਨ ਸੀ। ਮੇਰਠ ਦੇ ਸੀਨੀਅਰ ਪੁਲਿਸ ਆਫਿਸਰ ਐਸਟੀਐਫ ਦੇ ਐਸਐਸਪੀ ਅਭਿਸ਼ੇਕ ਸਿੰਘ ਨੇ ਦਸਿਆ ਕਿ ਅਸੀਂ ਆਰਮੀ ਜਵਾਨ ਜਿਤੇਂਦਰ ਮਲਿਕ ਉਰਫ ਜੀਤੂ ਨੂੰ ਸੌਂਪ ਦਿਤਾ ਸੀ।

ਉਨ੍ਹਾਂ ਦਸਿਆ ਕਿ ਮੁੱਢਲੀ ਪੁੱਛਗਿਛ ਪੂਰੀ ਹੋ ਚੁੱਕੀ ਹੈ ਅਤੇ ਉਸ ਨੂੰ ਬੁਲੰਦਸ਼ਹਿਰ ਲਿਆਇਆ ਜਾ ਰਿਹਾ ਹੈ।ਉਸ ਨੂੰ ਅੱਜ ਕਾਨੂੰਨੀ ਹਿਰਾਸਤ ਲਈ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਦੂਜੇ ਪਾਸੇ ਐਸਟੀਐਫ ਦੇ ਐਸਐਸਪੀ ਅਭਿਸ਼ੇਕ ਨੇ ਦਸਿਆ ਕਿ ਪੁੱਛਗਿਛ ਵਿਚ ਜੀਤੂ ਨੇ ਸਵੀਕਾਰ ਕੀਤਾ ਹੈ ਕਿ ਉਹ ਭੀੜ ਦਾ ਹਿੱਸਾ ਸੀ ਪਹਿਲੀ ਨਜ਼ਰ 'ਚ ਸੱਚਸਾਹਮਣੇ ਆ ਗਿਆ।ਜਦੋਂ ਕਿ ਹੁਣੇ ਤੱਕ ਪਤਾ ਨਹੀਂ ਲੱਗ ਸੱਕਿਆ  ਹੈ ਕਿ ਉਹ ਇੰਸਪੈਕਟਰ ਜਾਂ ਸੁਮਿਤ ਨੂੰ ਗੋਲੀ ਮਾਰਨੇ ਵਾਲਾ ਵਿਅਕਤੀ ਹੈ ਜਾਂ ਨਹੀਂ।

ਉਸ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਦੇ ਨਾਲ ਉੱਥੇ ਗਿਆ ਪਰ ਪੁਲਿਸ 'ਤੇ ਪੱਥਰਬਾਜ਼ੀ ਦੀ ਗੱਲ ਤੋਂ ਉਸ ਨੇ ਇਨਕਾਰ ਕਰ ਦਿਤਾ ਹੈ।ਦੱਸ ਦਈਏ ਕਿ ਜੀਤੂ ਦੇ ਮੋਬਾਇਲ ਨੂੰ ਫਾਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ। ਸੂਤਰਾਂ ਦੀਆਂ ਮੰਨੀਏ ਤਾਂ ਜੀਤੂ ਨੂੰ ਫੜਨ ਲਈ ਪੁਲਿਸ ਦੀ ਦੋ ਟੀਮਾਂ ਜੰਮੂ- ਕਸ਼ਮੀਰ ਦੇ ਸੋਪੋਰ ਗਈ ਸੀ। ਉਸ ਨੂੰ ਸ਼ੁੱਕਰਵਾਰ ਦੀ ਰਾਤ 'ਚ ਹਿਰਾਸਤ ਵਿਚ ਲੈ ਲਿਆ ਗਿਆ ਸੀ।

ਦਸਿਆ ਜਾ ਰਿਹਾ ਹੈ ਕਿ ਜੀਤੂ ਫੌਜੀ ਰਾਸ਼ਟਰੀ ਰਾਇਫਲਸ 'ਚ ਤੈਨਾਤ ਹੈ ਅਤੇ ਹਿੰਸਾ ਵਾਲੇ ਦਿਨ ਮੌਕੇ 'ਤੇ ਵੀ ਮੌਜੂਦ ਸੀ।ਉਹ 15 ਦਿਨ ਦੀ ਛੁੱਟੀ 'ਤੇ ਬੁਲੰਦਸ਼ਹਿਰ ਆਇਆ ਸੀ।ਇੰਨਾ ਹੀ ਨਹੀਂ ਹਿੰਸੇ ਦੇ ਦਿਨ ਮੌਕੇ 'ਤੇ ਮੌਜੂਦ ਸੀ ਅਤੇ ਹਿੰਸੇ ਤੋਂ ਬਾਅਦ ਸੋਮਵਾਰ ਨੂੰ ਬੁਲੰਦਸ਼ਹਿਰ ਤੋਂ  ਭੱਜ ਕੇ ਸੋਪੋਰ ਆ ਗਿਆ ਸੀ।