ਕੇਂਦਰੀ ਕੈਬਨਿਟ ਦੀ ਮੀਟਿੰਗ ਸ਼ੁਰੂ, ਕਿਸਾਨੀ ਮੁੱਦਾ ਪ੍ਰਮੁੱਖ ਰੂਪ ‘ਚ ਛਾਏ ਰਹਿਣ ਦਾ ਅਨੁਮਾਨ
ਦੇਸ਼ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਟਿਕਰੀ ਬਾਰਡਰ ‘ਤੇ ਮੀਟਿੰਗ ਕਰ ਰਹੀਆਂ ਹਨ
Narinder Modi
ਨਵੀਂ ਦਿੱਲੀ:
farmer
ਨਵੀਂ ਦਿੱਲੀ:ਕੇਂਦਰੀ ਕੈਬਨਿਟ ਦੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ ,ਇਸ ਮੀਟਿੰਗ ਬੈਠਕ ਚ ਕੋਰੋਨਾ ਵਾਇਰਸ ਅਤੇ ਕਿਸਾਨਾਂ ਸਮੇਤ ਕਈ ਮੁੱਦਿਆਂ ਤੇ ਚਰਚਾ ਹੋ ਸਕਦੀ ਹੈ। ਬੈਠਕ ਚ ਕਿਸਾਨਾਂ ਦਾ ਮੁੱਦਾ ਪ੍ਰਮੁੱਖ ਰੂਪ ਚ ਛਾਏ ਰਹਿਣ ਦਾ ਅਨੁਮਾਨ ਹੈ । ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀਬਾੜੀ ਕਨੂੰਨਾਂ ਨੂੰ ਲੈ ਕੇ ਲਗਾਤਾਰ ਚਰਚਾਵਾਂ ਦਾ ਦੌਰ ਚੱਲ ਰਿਹਾ ਹੈ,ਇਸੇ ਦੌਰਾਨ ਕੇਂਦਰ ਸਰਕਾਰ ਵੱਲੋਂ ਵਾਰ ਵਾਰ ਕਿਸਾਨਾਂ ਨੂੰ ਕੇਂਦਰੀ ਬਿੱਲਾਂ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਸਾਨ ਬਿੱਲਾਂ ਨੂੰ ਮੁੱਢੋਂ ਰੱਦ ਕਰਾਉਣ ਤੇ ਅੜੇ ਹੋਏ ਹਨ।