ਕਿਸਾਨ ਅੰਦੋਲਨ ਨੂੰ ਲੈ ਕੇ ਦਿੱਲੀਟ੍ਰੈਫਿਕ ਪੁਲਿਸ ਵਲੋਂ ਐਡਵਾਇਜ਼ਰੀ ਜਾਰੀ, ਇਹ ਬਾਰਡਰ ਹਨ ਬੰਦ
ਸਿੰਘੂ ਬਾਰਡਰ, ਔਚੰਦੀ ਬਾਰਡਰ, ਪਿਆਓ ਮਨਿਆਰੀ ਬਾਰਡਰ ਤੇ ਮੰਗੇਸ਼ ਬਾਰਡਰ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਹੈ। ਐਨਐਚ-44 ਵੀ ਦੋਵੇਂ ਪਾਸਿਆਂ ਤੋਂ ਬੰਦ ਰਹੇਗਾ।
ਨਵੀਂ ਦਿੱਲੀ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਪ੍ਰਦਰਸ਼ਨ ਅੱਜ 14ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਤੇਜ਼ ਕਰਨ ਲਈ ਦੇਸ਼ਵਿਆਪੀ ਬੰਦ ਵੀ ਕੀਤਾ ਸੀ। ਇਸ ਪ੍ਰਦਰਸ਼ਨ ਦੇ ਚਲਦੇ ਕਈ ਰਾਹ ਬੰਦ ਹਨ। ਕੁਝ ਥਾਵਾਂ 'ਤੇ ਟ੍ਰੈਫਿਕ ਨੂੰ ਵੀ ਡਾਇਵਰਟ ਕੀਤਾ ਗਿਆ ਹੈ। ਇਸ ਦੌਰਾਨ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਲੀ ਟ੍ਰੈਫਿਕ ਪੁਲਿਸ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ
ਜਾਣੋ ਕਹਿੜੇ ਰਾਹ ਤੇ ਬਾਰਡਰ ਹਨ ਬੰਦ
ਇਸ ਐਡਵਾਇਜ਼ਰੀ ਦੇ ਮੁਤਾਬਕ ਅੱਜ ਸਿੰਘੂ ਬਾਰਡਰ, ਔਚੰਦੀ ਬਾਰਡਰ, ਪਿਆਓ ਮਨਿਆਰੀ ਬਾਰਡਰ ਤੇ ਮੰਗੇਸ਼ ਬਾਰਡਰ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਹੈ। ਐਨਐਚ-44 ਵੀ ਦੋਵੇਂ ਪਾਸਿਆਂ ਤੋਂ ਬੰਦ ਰਹੇਗਾ। ਜੋ ਲੋਕ ਇਨ੍ਹਾਂ ਇਲਾਕਿਆਂ 'ਚੋਂ ਲੰਘਣ ਵਾਲੇ ਹਨ, ਇਨ੍ਹਾਂ ਨੂੰ ਹੋਰ ਰਾਹਾਂ ਤੋਂ ਆਉਣ-ਜਾਣ ਦੀ ਸਲਾਹ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਨੇ ਆਪਣੇ ਅਧਿਕਾਰਿਤ ਟਵਿੱਟਰ ਰਾਹੀਂ ਕਿਹਾ ਕਿ ਮਾਸਕ, ਸਮਾਜਿਕ ਬਣਾਓ ਅਤੇ ਹੱਥਾਂ ਦੇ ਸੈਨੇਟਾਈਜ ਕਰਨ ਲਈ ਕਿਹਾ ਹੈ।