ਅੱਜ ਹੋਵੇਗੀ ਮੋਦੀ ਕੈਬਨਿਟ ਦੀ ਅਹਿਮ ਮੀਟਿੰਗ, ਕਿਸਾਨਾਂ ਸਮੇਤ ਕਈ ਮੁੱਦਿਆਂ 'ਤੇ ਹੋ ਸਕਦੀ ਚਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਕੈਬਨਿਟ ਦੀ ਬੈਠਕ ਇਹ ਮੀਟਿੰਗ ਸਵੇਰ ਸਾਢੇ 10 ਵਜੇ ਤੋਂ ਵੀਡੀਓ ਕਾਨਫਰੰਸਿਗ ਜ਼ਰੀਏ ਹੋਵੇਗੀ।

Cabinet Meeting

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵਲੋਂ ਲਗਾਤਾਰ ਧਰਨਾ ਤੇਜ਼ ਹੁੰਦਾ ਜਾ ਰਿਹਾ ਹੈ। ਕਿਸਾਨ ਅੰਦੋਲਨ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸਵੇਰ ਸਾਢੇ 10 ਵਜੇ ਕੈਬਨਿਟ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਕੋਰੋਨਾ ਅਤੇ ਕਿਸਾਨੀ ਸਮੇਤ ਕਈ ਮੁੱਦਿਆਂ ਉੱਤੇ ਵਿਚਾਰ ਵਟਾਂਦਰੇ ਕੀਤੇ ਜਾ ਸਕਦੇ ਹਨ। ਹਾਲਾਂਕਿ ਮੀਟਿੰਗ ਕਿਸ ਵਿਸ਼ੇ ਬਾਬਤ ਰੱਖੀ ਗਈ ਹੈ ਇਸ ਬਾਰੇ ਫਿਲਹਾਲ ਸਪਸ਼ਟ ਨਹੀਂ ਹੈ।

ਪਰ ਇਸ ਵੇਲੇ ਜਦੋਂ ਦੇਸ਼ ਭਰ ਤੋਂ ਕਿਸਾਨ ਦਿੱਲੀ ਬਾਰਡਰ 'ਤੇ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਡਟੇ ਹਨ ਤਾਂ ਸਭ ਦੀਆਂ ਨਜ਼ਰਾਂ ਇਸ ਮੀਟਿੰਗ 'ਤੇ ਰਹਿਣਗੀਆਂ।ਦੱਸ ਦੇਈਏ ਕਿ ਕੇਂਦਰੀ ਕੈਬਨਿਟ ਦੀ ਬੈਠਕ ਇਹ ਮੀਟਿੰਗ ਸਵੇਰ ਸਾਢੇ 10 ਵਜੇ ਤੋਂ ਵੀਡੀਓ ਕਾਨਫਰੰਸਿਗ ਜ਼ਰੀਏ ਹੋਵੇਗੀ। ਕਿਸਾਨ ਅੰਦੋਲਨ ਦੇ ਚੱਲਦਿਆਂ ਇਸ ਬੈਠਕ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਉੱਥੇ ਹੀ ਅੱਜ 11 ਵਜੇ ਕਿਸਾਨਾਂ ਨੂੰ ਸਰਕਾਰ ਵੱਲੋਂ ਪ੍ਰਸਤਾਵ ਵੀ ਮਿਲ ਸਕਦਾ ਹੈ ਤੇ 12 ਵਜੇ ਕੇਂਦਰ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਬੈਠਕ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਖੇਤੀ ਕਾਨੂੰਨਾਂ 'ਦੇ ਖਿਲਾਫ ਰਾਤ ਕਰੀਬ ਢਾਈ ਘੰਟੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕਿਸਾਨਾਂ ਵਿਚਾਲੇ ਮੀਟਿੰਗ ਹੋਈ। ਕਿਸਾਨ ਲੀਡਰ ਹਨਨ ਮੋਲਾ ਦੇ ਮੁਚਾਬਕ ਸਰਕਾਰ ਨੇ ਕਿਸਾਨਾਂ ਨੂੰ ਅੱਜ ਲਿਖਤ ਪ੍ਰਸਤਾਵ ਭੇਜਣ ਦਾ ਭਰੋਸਾ ਦਿੱਤਾ ਪਰ ਕੇਂਦਰ ਖੇਤੀ ਕਾਨੂੰਨ ਵਾਪਸ ਲੈਣ ਲਈ ਫਿਲਹਾਲ ਤਿਆਰ ਨਹੀਂ। ਖੇਤੀ ਕਾਨੂੰਨਾਂ ਨੂੰ ਲੈਕੇ ਕੇਂਦਰ ਤੇ ਕਿਸਾਨਾਂ ਦੇ ਵਿਚ ਪੇਚ ਫਸ ਗਿਆ ਹੈ। ਨਾ ਤਾਂ ਸਰਕਾਰ ਕਾਨੂੰਨ ਵਾਪਸ ਲੈਣ ਲਈ ਤਿਆਰ ਹੈ ਤੇ ਨਾ ਕਿਸਾਨ ਕਾਨੂੰਨ ਰੱਦ ਕੀਤੇ ਬਿਨਾਂ ਅੰਦੋਲਨ ਰੋਕਣ ਲਈ ਰਾਜ਼ੀ ਹਨ।